ਗਾਇਕ ਰਾਜ ਕਾਕੜਾ ਅਤੇ ਹਰਮੀਤ ਔਲਖ ਦਾ ਨਵਾਂ ਗੀਤ ‘ਛਾਉਣੀ’ ਰਿਲੀਜ਼

By  Shaminder December 14th 2020 02:05 PM

ਖੇਤੀ ਬਿੱਲਾਂ ਦੇ ਖਿਲਾਫ ਕਿਸਾਨ ਦਿੱਲੀ ‘ਚ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਵੀ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ । ਉੱਥੇ ਹੀ ਇਹ ਸਿਤਾਰੇ ਆਪਣੇ ਗੀਤਾਂ ਰਾਹੀਂ ਵੀ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ।

farmers-protest

ਗਾਇਕ ਅਤੇ ਗੀਤਕਾਰ ਰਾਜ ਕਾਕੜਾ ਅਤੇ ਹਰਮੀਤ ਔਲਖ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਰਾਜ ਕਾਕੜਾ ਨੇ ਹੀ ਲਿਖੇ ਨੇ ।

ਹੋਰ ਪੜ੍ਹੋ : ਜਲਦੀ ਹੀ ਸੁਣਨ ਨੂੰ ਮਿਲੇਗਾ ਰਾਜ ਕਾਕੜੇ ਦਾ ਨਵਾਂ ਗੀਤ “ਹਾਦਸੇ”

farmer

ਇਸ ਗੀਤ ‘ਚ ਦਿੱਲੀ ਦੇ ਅੜੀਅਲ ਰਵੱਈਏ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਹੁਕਮਰਾਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਜਾਰੀ ਕਰਨ ਤੋਂ ਬਾਅਦ ਠੰਡ ‘ਚ ਧਰਨਾ ਦੇ ਰਹੇ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ । ਪਰ ਕਿਸਾਨ ਵੀ ਪਿੱਛੇ ਹਟਣ ਵਾਲੇ ਨਹੀਂ ਹਨ ਤੇ ਉਹ ਵੀ ਧਰਨੇ ‘ਤੇ ਡਟੇ ਹੋਏ ਨੇ ।

farmer

ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਰਾਜ ਕਾਕੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਵਧੀਆ ਗਾਇਕ ਹੋਣ ਦੇ ਨਾਲ ਨਾਲ ਬਿਹਤਰੀਨ ਲਿਰੀਸਿਸਟ ਵੀ ਹਨ ।

Related Post