ਸਿੰਗਾ ਦਾ ਨਵਾਂ ਗੀਤ 'Raatan Teriyan' ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ਼ ਕਰਨ ਵਾਲੇ ਗਾਇਕ ਸਿੰਗਾ (Singga) ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਉਹ ਰਾਤਾਂ ਤੇਰੀਆਂ (Raatan Teriyan) ਟਾਈਟਲ ਹੇਠ ਸੈਡ ਸੌਂਗ ਲੈ ਆਏ ਨੇ। ਇਹ ਗੀਤ ਪਿਆਰ, ਧੋਖਾ ਤੇ ਜੁਦਾਈ ਨੂੰ ਪੇਸ਼ ਕਰ ਰਿਹਾ ਹੈ।
ਹੋਰ ਪੜ੍ਹੋ : ‘Lakh Lakh Vadhaiyaan’ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਅਫਸਾਨਾ ਤੇ ਸਾਜ਼ ਦੇ ਵਿਆਹ ਦੀ ਝਲਕ

ਗੀਤਕਾਰ Rizwaan Bawa ਦੀ ਕਲਮ ‘ਚੋਂ ਨਿਕਲੇ ਗੀਤ ਨੂੰ ਸਿੰਗਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਗਾਣੇ ਨੂੰ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ। ਗਾਣੇ ਦੇ ਮਿਊਜ਼ਿਕ ਵੀਡੀਓ ‘ਚ ਸਿੰਗਾ ਤੇ ਮਾਡਲ ਪਰਗਤੀ (Pragati) ਨਜ਼ਰ ਆ ਰਹੀ ਹੈ। ਵੀਡੀਓ ‘ਚ ਸਿੰਗਾ ਜੋ ਕਿ ਦਿਲਫੇਕ ਪਤੀ ਦੇ ਕਿਰਦਾਰ ‘ਚ ਨਜ਼ਰ ਆ ਰਿਹਾ ਹੈ ਤੇ ਪਰਗਤੀ ਜੋ ਕਿ ਆਪਣੇ ਪਤੀ ਦੀ ਇਸ ਆਦਤ ਤੋਂ ਤੰਗ ਹੋਈ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ। ਗਾਣੇ ਦਾ ਵੀਡੀਓ ਬਹੁਤ ਹੀ ਸ਼ਾਨਦਾਰ ਹੈ। ਗੀਤ ਦੇ ਵੀਡੀਓ ਦਾ ਕੰਸੈਪਟ, ਸਕਰੀਨ ਪਲੇਅ ਤੇ ਡਾਇਰੈਕਸ਼ਨ ਸਭ ਜਸਪ੍ਰੀਤ ਸਿੰਘ ਨੇ ਤਿਆਰ ਕੀਤਾ ਹੈ। TPZ Records ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਿਹਾ ਹੈ।
ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਲਾਡਲੀ ਨੇ ਜਿੱਤਿਆ ਸਭ ਦਾ ਦਿਲ, ਰੌਕਸਟਾਰ ਬਣੀ ਅਨਾਇਰਾ ਦਾ ਨਵਾਂ ਵੀਡੀਓ ਹੋਇਆ ਵਾਇਰਲ

ਜੇ ਗੱਲ ਕਰੀਏ ਸਿੰਗਾ ਦੇ ਵਰੰਕ ਫਰੰਟ ਦੀ ਤਾਂ ਉਹ ਇਸ ਸਾਲ ਫ਼ਿਲਮ ‘ਕਦੇ ਹਾਂ ਕਦੇ ਨਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ‘ਉੱਚੀਆਂ ਉਡਾਰੀਆਂ’ ਦਾ ਵੀ ਐਲਾਨ ਕਰ ਦਿੱਤਾ ਹੈ। ‘ਉੱਚੀਆਂ ਉਡਾਰੀਆਂ’ ਫ਼ਿਲਮ ‘ਚ ਉਹ ਅਦਾਕਾਰਾ ਨਵਨੀਤ ਕੌਰ ਢਿੱਲੋਂ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਕਈ ਸੁਪਰ ਹਿੱਟ ਗੀਤ ਜਿਵੇਂ ‘ਬਾਪੂ ਨਾਲ ਪਿਆਰ’, ਦਿਲ ਮੁਟਿਆਰ ਦਾ, ਜੱਟ ਦੀ ਕਲਿੱਪ, ਯਾਰ ਜੱਟ ਦੇ, ਜੱਟ ਦੀ ਈਗੋ, ਫੋਟੋ ਵਰਗੇ ਕਈ ਹਿੱਟ ਗੀਤ ਸ਼ਾਮਿਲ ਹਨ। ਸੋਸ਼ਲ ਮੀਡੀਆ ਉੱਤੇ ਸਿੰਗਾ ਦੀ ਚੰਗੀ ਫੈਨ ਫਾਲਵਿੰਗ ਹੈ।