ਸਿੰਗਾ ਦਾ ਨਵਾਂ ਗੀਤ Blackia Meets Singga ਰਿਲੀਜ਼, ‘ਸਿੰਗਾ ਬੋਲਦਾ’ ਤੇ ਦੇਵ ਖਰੌੜ ਦੀ ਜੋੜੀ ਪਾ ਰਹੀ ਹੈ ਧੱਕ, ਵੇਖੋ ਵੀਡੀਓ

By  Lajwinder kaur April 29th 2019 01:35 PM

ਫ਼ਿਲਮ ਬਲੈਕੀਆ ਜੋ ਕਿ ਬਹੁਤ ਜਲਦ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲੀ ਹੈ। ਕਾਮੇਡੀ ਬੇਸ ਫ਼ਿਲਮਾਂ ਦੇ ਦੌਰ ‘ਚ ਇਹ ਫ਼ਿਲਮ ਵੱਖਰੀ ਲੀਗ ਵਾਲੀ ਇਹ ਮੂਵੀ ਪੇਸ਼ ਕਰੇਗੀ 1970 ਦੇ ਪੰਜਾਬ ਨੂੰ। ਜਦੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਚੀਜ਼ਾਂ ਨੂੰ ਬਲੈਕ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਉੱਤੇ ਚੱਲਦਾ ਹੁੰਦਾ ਸੀ। ਫ਼ਿਲਮ ਬਲੈਕੀਆ ‘ਚ ਜਿਸ ‘ਚ ਦੇਵ ਖਰੌੜ ਬਲੈਕੀਆ ਦਾ ਕਿਰਦਾਰ ‘ਚ ਨਜ਼ਰ ਆਉਣਗੇ। ਦੇਵ ਖਰੌੜ ਜਿਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਸਭ ਨੂੰ ਆਪਣਾ ਕਾਇਲ ਬਣਾਇਆ ਹੋਇਆ ਹੈ। ਇਸ ਫ਼ਿਲਮ ‘ਚ ਵੀ ਉਨ੍ਹਾਂ ਦਾ ਦਮਦਾਰ ਰੋਲ ਦੇਖਣ ਨੂੰ ਮਿਲੇਗਾ।

View this post on Instagram

 

Nwa Gaana Agya Youtube Te...Sun Ke Comments Kar Ke Jrur Dsyo Kive Lagya Gaana...Share Jrur Lar Dyo ????♥️♥️?? @desi_crew @singga_official

A post shared by Desi Crew (@desi_crew) on Apr 29, 2019 at 12:37am PDT

ਹੋਰ ਵੇਖੋ:ਰਾਜਨੀਤਿਕ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਸੰਨੀ ਦਿਓਲ ਹੋਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਵੇਖੋ ਵੀਡੀਓ

ਬਲੈਕੀਆ ਫ਼ਿਲਮ ਦੇ ਬੈਕ ਟੂ ਬੈਕ ਗੀਤ ਰਿਲੀਜ਼ ਹੋ ਰਹੇ ਹਨ ਤੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚਲਦੇ ਫ਼ਿਲਮ ਦਾ ਇੱਕ ਹੋਰ ਗੀਤ ‘ਬਲੈਕੀਆ ਮੀਟਸ ਸਿੰਗਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਨਾਮੀ ਗਾਇਕ ਸਿੰਗਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। Blackia Meets Singga ਗੀਤ ਵੀ ਨੌਜਵਾਨਾਂ ਦੇ ਦਿਲਾਂ ਉੱਤੇ ਰਾਜ ਕਰੇਗਾ। ਗੀਤ ਦੇ ਬੋਲ ਖੁਦ ਸਿੰਗਾ ਨੇ ਲਿਖੇ ਹਨ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਗੀਤ ਟੀਵੀ ਉੱਤੇ ਵੀ ਪੂਰੀਆਂ ਧੁਮਾਂ ਪਾ ਰਿਹਾ ਹੈ ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਚਲਾਇਆ ਜਾ ਰਿਹਾ ਹੈ। ਇਸ ਗੀਤ ਨੂੰ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਤੇ ਗੀਤ ਦੇ ਲਗਾਤਾਰ ਵਿਊਜ਼ ਵੱਧ ਰਹੇ ਹਨ। ਫ਼ਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ 3 ਮਈ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

Related Post