ਸਿੰਗਾ ਦਾ ਨਵਾਂ ਗਾਣਾ ‘ਐਸ.ਐੱਚ.ਓ.’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ …!
Rupinder Kaler
July 21st 2020 10:36 AM
‘ਬਾਪੂ ਨਾਲ ਪਿਆਰ’ ਹਿੱਟ ਗਾਣਾ ਦੇਣ ਤੋਂ ਬਾਅਦ ਗਾਇਕ ਸਿੰਗਾ ਇੱਕ ਹੋਰ ਹਿੱਟ ਗੀਤ ਰਿਲੀਜ਼ ਹੋ ਗਿਆ ਹੈ । ‘ਐਸ.ਐੱਚ.ਓ.’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗੀਤ ਸਿੰਗਾ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਪੰਜਾਬੀ ਅਦਾਕਾਰ ਬੀ.ਐੱਨ ਸ਼ਰਮਾ ਨੂੰ ਫੀਚਰ ਕੀਤਾ ਗਿਆ ਹੈ । ਗੀਤ ਦੇ ਬੋਲ ਸਿੰਗਾ ਨੇ ਖੁਦ ਹੀ ਲਿਖੇ ਹਨ ਜਦੋਂ ਕਿ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ । ਗੀਤ ਦੀ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਨੇ ਤਿਆਰ ਕੀਤੀ ਹੈ ।