ਸਿੰਗਾ ਬਣੇ ‘ਰੋਬਿਨ ਹੁੱਡ’, ਸਾਂਝੀ ਕੀਤੀ ਨਵੀਂ ਲੁੱਕ
ਪੰਜਾਬੀ ਗਾਇਕ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਨਵੀਂ ਲੁੱਕ ਸਾਂਝੀ ਕੀਤੀ ਹੈ। ਸਿੰਗਾ ਜੋ ਕਿ ਪੰਜਾਬ ਪੁਲਿਸ ਦੀ ਵਰਦੀ ‘ਚ ਨਜ਼ਰ ਆ ਰਹੇ ਹਨ ਤੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਰੋਬਿਨ ਹੁੱਡ’
View this post on Instagram
ਹੋਰ ਵੇਖੋ:ਵੀਤ ਬਲਜੀਤ ਦੀ ਕਲਮ ‘ਚੋਂ ਨਿਕਲਿਆ ਗੀਤ ‘JIMMY CHOO’ ਗੁਰੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਗੀਤ ਛਾਇਆ ਟਰੈਂਡਿੰਗ ‘ਚ
ਸਿੰਗਾ ਦੀ ਇਹ ਨਵੀਂ ਲੁੱਕ ਉਨ੍ਹਾਂ ਦੇ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ। ਜਿਸਦੇ ਚੱਲਦੇ ਪ੍ਰਸ਼ੰਸਕ ਕਾਮੈਂਟਸ ਰਾਹੀਂ ਉਨ੍ਹਾਂ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਪਰ ਉਨ੍ਹਾਂ ਨੇ ਲੁੱਕ ਦੇ ਨਾਲ ਦਰਸ਼ਕਾਂ ਦੇ ਮਨ ‘ਚ ਸਸਪੈਂਸ ਪਾ ਦਿੱਤਾ ਹੈ ਕਿ ਇਹ ਨਵੀਂ ਲੁੱਕ ਕਿਸੇ ਸੌਂਗ ਲਈ ਹੈ ਜਾਂ ਫਿਰ ਕਿਸੇ ਨਵੀਂ ਮੂਵੀ ਲਈ। ਇਸ ਗੱਲ ਦਾ ਖੁਲਾਸਾ ਸਿੰਗਾ ਆਉਣ ਵਾਲੇ ਸਮੇਂ ‘ਚ ਕਰਨਗੇ।

ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਦੋ ਪੰਜਾਬੀ ਫ਼ਿਲਮਾਂ ਨੇ ਇੱਕ ਤਾਂ ਅਮਰਦੀਪ ਸਿੰਘ ਗਿੱਲ ਦੀ ‘ਜੋਰਾ-ਦੂਜਾ ਅਧਿਆਇ -2’ ਤੇ ਦੂਜੀ ਪੰਜਾਬੀ ਫ਼ਿਲਮ ‘ਧਾਰਾ 420/302’ ‘ਚ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਪੰਜਾਬੀ ਗੀਤਾਂ ‘ਚ ਕਾਫੀ ਸਰਗਰਮ ਹਨ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਚੱਕਵੀਂ ਬੀਟ ਤੇ ਰੋਮਾਂਟਿਕ ਗੀਤ ਦੇ ਚੁੱਕੇ ਹਨ।