ਸਿੰਗਾ ਲੈ ਕੇ ਆ ਰਹੇ ਨੇ ਨਵਾਂ ਗੀਤ ‘ਬਾਪੂ ਨਾਲ ਪਿਆਰ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

By  Lajwinder kaur April 29th 2020 10:52 AM -- Updated: April 29th 2020 10:55 AM

ਪੰਜਾਬੀ ਗਾਇਕ ਸਿੰਗਾ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਉਨ੍ਹਾਂ ਨੇ ਆਪਣਾ ਨਵੇਂ ਗੀਤ ‘ਬਾਪੂ ਨਾਲ ਪਿਆਰ’ ਦਾ ਪੋਸਟਰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ ।

 

View this post on Instagram

 

Bapu Naal Pyar Video 30 nu @kiddworldwide @ihargunrandhawa @navdhimanworld @gurpreetkehtlaofficial @nupuraudio @guptapulkit @being.digitall

A post shared by SINGGA (@singga_official) on Apr 28, 2020 at 3:42am PDT

ਜੇ ਗੱਲ ਕਰੀਏ ਗਾਣੇ ਦੇ ਪੋਸਟਰ ਦੀ ਤਾਂ ਉਸ ‘ਚ ਸਿੰਗਾ ਦੇ ਨਾਲ ਪਾਲੀਵੁੱਡ ਜਗਤ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਨਜ਼ਰ ਆ ਰਹੇ ਨੇ । ਇਸ ਗੀਤ ਦੇ ਬੋਲ ਤੇ ਆਵਾਜ਼ ਖੁਦ ਸਿੰਗਾ ਨੇ ਦਿੱਤੀ ਹੈ । ਮਿਊਜ਼ਿਕ ਦਾ ਕਿਡ ਦਾ ਸੁਣਨ ਨੂੰ ਮਿਲੇਗਾ ਤੇ ਗਾਣੇ ਦਾ ਵੀਡੀਓ ਤਿਆਰ ਕੀਤੀ ਹੈ ਨਵ ਧੀਮਾਨ ਨੇ । ਗੀਤ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਯੋਗਰਾਜ ਸਿੰਘ ਤੇ ਹਰਗੁਣ ਰੰਧਾਵਾ । ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰੋਬਿਨ ਹੁੱਡ, ਦਿਲ ਮੁਟਿਆਰ ਦਾ, ਜੱਟ ਦੀ ਕਲਿੱਪ, ਯਾਰ ਜੱਟ ਦੇ, ਜੱਟ ਦੀ ਈਗੋ, ਫੋਟੋ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਫ਼ਿਲਮ ‘ਜੋਰਾ-ਦੂਜਾ ਅਧਿਆਇ 2’ ਦੇ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਨੇ ।

Related Post