SINGHSTA ਤੇ ਯੋ ਯੋ ਹਨੀ ਸਿੰਘ ਦਾ ਨਵਾਂ ਗੀਤ ‘BILLO TU AGG’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur August 17th 2020 11:41 AM

Singhsta ਤੇ ਯੋ ਯੋ ਹਨੀ ਸਿੰਘ ਜੋ ਕਿ ਆਪਣੇ ਨਵੇਂ ਗੀਤ ‘ਬਿੱਲੋ ਤੂੰ ਅੱਗ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਗਾਇਕ Singhsta ਦਾ ਇਹ ਪਹਿਲਾ ਆਫ਼ੀਸ਼ੀਅਲ ਗੀਤ ਹੈ ।

ਹੋਰ ਵੇਖੋ : ਕਰਨ ਔਜਲਾ ਦਾ ਨਵਾਂ ਗੀਤ ‘Kya Baat Aa’ ਨੌਜਵਾਨ ਨੂੰ ਆ ਰਿਹਾ ਹੈ ਖੂਬ ਪਸੰਦ, ਪਿਆਰ ਦੇ ਰਿਸ਼ਤਿਆਂ ‘ਚ ਹੁੰਦੀ ਧੋਖੇਬਾਜ਼ੀ ਨੂੰ ਕੀਤਾ ਬਿਆਨ, ਗੀਤ ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ

ਇਸ ਗੀਤ ਦੇ ਬੋਲ ਸਿੰਘਸਟਾ ਤੇ ਯੋ ਯੋ ਹਨੀ ਸਿੰਘ ਨੇ ਮਿਲਕੇ ਲਿਖੇ ਨੇ । ਗੀਤ ਦਾ ਮਿਊਜ਼ਿਕ ਖੁਦ ਸਿੰਘਸਟਾ ਨੇ ਦਿੱਤਾ ਹੈ । ਗੀਤ ਦਾ ਵੀਡੀਓ Mihir Gulati ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਗੀਤ ਦੇ ਵਿਊਜ਼ ਤੇਜ਼ੀ ਦੇ ਨਾਲ ਵੱਧ ਕੇ ਲੱਖਾਂ ‘ਚ ਪਹੁੰਚ ਗਏ ਨੇ ।

ਗੀਤ ਦੇ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ‘ਚ ਉਤਸੁਕਤਾ ਨੂੰ ਵਧਾਉਂਦੇ ਹੋਏ ਦੋ ਟੀਜ਼ਰ ਰਿਲੀਜ਼ ਕੀਤੇ ਗਏ ਸਨ । ਜਿਸ ਨੂੰ ਵੀ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ । ਇਸ ਗੀਤ ਨੂੰ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ ।

Related Post