ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਮੂਵੀ ‘ਜੱਦੀ ਸਰਦਾਰ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

By  Lajwinder kaur March 20th 2019 01:30 PM

ਪੰਜਾਬੀ ਇੰਡਸਟਰੀ ਦੀ ਇੱਕ ਹੋਰ ਮੂਵੀ ਦੇ ਰਿਲੀਜ਼ਿੰਗ ਡੇਟ ਸਾਹਮਣੇ ਆ ਚੁੱਕੀ ਹੈ। ਜੀ ਹਾਂ, ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਸਟਾਰਰ ਫ਼ਿਲਮ ਜੱਦੀ ਸਰਦਾਰ ਜਿਹੜੀ 12 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਪੰਜਾਬੀ ਗਾਇਕਾਂ ਦੀ ਜੋੜੀ ਦਿਲਪ੍ਰੀਤ ਢਿੱਲੋਂ ਅਤੇ ਸਿੱਪੀ ਗਿੱਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

View this post on Instagram

 

Get ready to welcome the "JADDI SARDAR" The date is 12th of July 2019 Happy to announce the releasing date of the Film. Starring Sippy Gill, Dilpreet Dhillon, Sawan Rupowali, Guggu Gill, Hobby Dhaliwal, Yaad Grewal A Film directed by Manbhavan Singh and Produced by Baljit Singh Johal , Yaadwinder singh johal, Dilpreet singh johal #JaddiSardar #SoftDilProductions #SippyGill #DilpreetDhillon #SawanRupowali #GugguGill #ManbhavanSingh #BaljitSinghJohal #HobbyDhaliwal #12July #ReleaseDate

A post shared by jaddi Sardaar (@softdilproductions) on Mar 19, 2019 at 11:02am PDT

ਹੋਰ ਵੇਖੋ:‘ਯਾਰਾ ਵੇ’ ਵਿੱਚ ਗਗਨ ਕੋਕਰੀ ਨਾਲ ਨਜ਼ਰ ਆਉਣਗੇ ਯੁਵਰਾਜ ਹੰਸ

ਜੱਦੀ ਸਰਦਾਰ ਮੂਵੀ ਦੀ ਕਹਾਣੀ ਧੀਰਜ ਕੁਮਾਰ ਨੇ ਲਿਖੀ ਹੈ। ਜੇ ਗੱਲ ਕਰੀਏ ਫ਼ਿਲਮ ਦੇ ਨਿਰਮਾਣ ਦੀ ਤਾਂ ਉਸ ਨੂੰ ਸੌਫਟ ਦਿਲ ਪ੍ਰੋਡਕਸ਼ਨ ਯੂ.ਐੱਸ.ਏ ਦੇ ਸ. ਬਲਜੀਤ ਸਿੰਘ ਜੌਹਲ ਵੱਲੋਂ ਕੀਤੀ ਗਈ ਹੈ। ਫਿਲਮ ਦਾ ਨਿਰਦੇਸ਼ਨ ਮਨਭਾਵਨ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਸਾਵਣ ਰੂਪੋਵਾਲੀ, ਗੁਰਲੀਨ ਚੋਪੜਾ, ਹੌਬੀ ਧਾਲੀਵਾਲ, ਯਾਦ ਗਰੇਵਾਲ ਤੋਂ ਇਲਾਵਾ ਕਈ ਦਿੱਗਜ ਕਲਾਕਾਰ ਨਜ਼ਰ ਆਉਣਗੇ। ਭਰਾਵਾਂ ਦੇ ਪਿਆਰ ਨੂੰ ਦਰਸਾਉਂਦੀ ਫ਼ਿਲਮ ਜੱਦੀ ਸਰਦਾਰ 12 ਜੁਲਾਈ 2019 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post