ਸਿੱਪੀ ਗਿੱਲ ਆਪਣੇ ਪੁੱਤਰ ਜੁਝਾਰ ਨਾਲ ਗਏ ਪਹਿਲੀ ਡਿਨਰ ਡੇਟ 'ਤੇ, ਵੀਡੀਓ ਹੋਇਆ ਵਾਇਰਲ
ਪਿਛਲੇ ਦਿਨੀਂ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਨਵ ਜਨਮੇ ਬੱਚੇ ਦਾ ਨਾਮ ਜੁਝਾਰ ਸਿੰਘ ਰੱਖਿਆ ਗਿਆ ਹੈ। ਕੁਝ ਦਿਨ ਪਹਿਲਾਂ ਇੱਕ ਤਸਵੀਰ ਵਾਇਰਲ ਹੋਣ ਦੇ ਚਲਦਿਆਂ ਇਸ ਖ਼ਬਰ ਬਾਰੇ ਜਾਣਕਾਰੀ ਸਾਹਮਣੇ ਆਈ ਸੀ। ਹੁਣ ਸਿੱਪੀ ਗਿੱਲ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਸਿੱਪੀ ਗਿੱਲ ਆਪਣੇ ਪੁੱਤਰ ਨਾਲ ਪਹਿਲੀ ਡਿਨਰ ਡੇਟ 'ਤੇ ਗਏ ਹਨ।ਇਸ ਵੀਡੀਓ 'ਚ ਸਿੱਪੀ ਗਿੱਲ ਆਪਣੇ ਪੁੱਤਰ ਜੁਝਾਰ ਦਾ ਚਿਹਰਾ ਕਰੀਬ ਤੋਂ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਉਹਨਾਂ ਦਾ ਪੁੱਤਰ ਬਹੁਤ ਕਾਫੀ ਕਿਊਟ ਨਜ਼ਰ ਆ ਰਿਹਾ ਹੈ।
View this post on Instagram
Sippy Gill first dinner date with son ❤️ Admin- @gavy_dhindsa
ਹੋਰ ਵੇਖੋ : ਭਾਣਜੇ ਨੇ ਨਵੇਂ ਵਿਆਹੇ ਮਾਮੇ ਨੂੰ ਕੀਤਾ ਪਾਣੀ ਪਾਣੀ, ਨਹੀਂ ਰੋਕ ਪਾਓਗੇ ਹਾਸਾ, ਦੇਖੋ ਵਾਇਰਲ ਵੀਡੀਓ
ਸਿੱਪੀ ਗਿੱਲ ਜਿੰਨ੍ਹਾਂ ਦੇ ਦਮਦਾਰ ਗਾਣਿਆਂ ਦੀ ਤਰ੍ਹਾਂ ਫ਼ਿਲਮਾਂ ਵੀ ਕਾਫੀ ਸ਼ਾਨਦਾਰ ਹੁੰਦੀਆਂ ਹਨ ਅਤੇ ਪੰਜਾਬੀ ਫ਼ਿਲਮਾਂ 'ਚ ਉਹਨਾਂ ਦੇ ਕਿਰਦਾਰ ਦੀ ਹਰ ਵਾਰ ਕਾਫੀ ਚਰਚਾ ਹੁੰਦੀ ਹੈ। ਪਿਛਲੇ ਮਹੀਨੇ ਹੀ ਫ਼ਿਲਮ ਜੱਦੀ ਸਰਦਾਰ ਨਾਲ ਸਿਨੇਮਾ 'ਤੇ ਵਾਪਸੀ ਕਰਨ ਵਾਲੇ ਸਿੱਪੀ ਗਿੱਲ ਦੀ ਇਸ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਫ਼ਿਲਮ 'ਚ ਸਿੱਪੀ ਗਿੱਲ ਦਾ ਸਾਥ ਗਾਇਕ ਦਿਲਪ੍ਰੀਤ ਢਿੱਲੋਂ ਅਤੇ ਗੁੱਗੂ ਗਿੱਲ ਵਰਗੇ ਕਲਾਕਾਰ ਵੀ ਨਿਭਾਉਂਦੇ ਨਜ਼ਰ ਆਏ ਸਨ। ਸਿੱਪੀ ਗਿੱਲ ਦੇ ਘਰ ਪੁੱਤਰ ਦੀ ਖੁਸ਼ੀ ਉਹਨਾਂ ਦਾ ਸਾਰਾ ਪਰਿਵਾਰ ਮਨਾ ਰਿਹਾ ਹੈ। ਸਾਰੀ ਪੰਜਾਬੀ ਇੰਡਸਟਰੀ ਵੱਲੋਂ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।