ਸਿੱਪੀ ਗਿੱਲ ਦੇ ਨਵੇਂ ਗੀਤ ‘7 BIRTH’ ਦਾ ਪੋਸਟਰ ਆਇਆ ਸਾਹਮਣੇ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

By  Lajwinder kaur May 8th 2020 05:57 PM

ਪੰਜਾਬੀ ਗਾਇਕ ਸਿੱਪੀ ਗਿੱਲ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟਰ ਸ਼ੇਅਰ ਕੀਤਾ ਹੈ । ‘7 BIRTH’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਗੀਤ ਦੇ ਨਾਂ ਤੇ ਪੋਸਟਰ ਤੋਂ ਲੱਗਦਾ ਹੈ ਇਹ ਗੀਤ ਰੋਮਾਂਟਿਕ-ਸੈਡ ਜ਼ੌਨਰ ਦਾ ਹੋ ਸਕਦਾ ਹੈ ।

 

View this post on Instagram

 

Hazel Akhian cherry bullian kaisa jaam pilata, Es janam da, taana baana ni mai tere naam likhata..... 7 BIRTH .... releasing shortly ....

A post shared by Sippy Gill (@sippygillofficial) on May 8, 2020 at 1:16am PDT

ਜੇ ਗੱਲ ਕਰੀਏ ਗਾਇਕੀ ਤੋਂ ਲੈ ਕੇ ਗੀਤ ਦੇ ਬੋਲ ਖੁਦ ਸਿੱਪੀ ਗਿੱਲ ਨੇ ਹੀ ਲਿਖੇ ਨੇ । ਇਸ ਗੀਤ ‘ਚ ਸੰਗੀਤ ਧੁਨਾਂ ਸੁਣਨ ਨੂੰ ਮਿਲਣਗੀਆਂ ਲਾਡੀ ਗਿੱਲ ਦੀ । ਗਾਣੇ ਦਾ ਪੋਸਟਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

ਜੇ ਗੱਲ ਕਰੀਏ ਸਿੱਪੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਸਡਸਟਰੀ ਨੂੰ ਬੇਕਦਰਾ, ਟਾਈਗਰ ਅਲਾਈਵ, ਜੱਟ, ਪਿਆਰ ਨਹੀਂ ਘੱਟਦਾ, ਯਾਰ ਮਿਲ ਗਏ ਵਰਗੇ ਗਈ ਗੀਤ ਦਿੱਤੇ ਨੇ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਨੇ । ਪਿਛਲੇ ਸਾਲ ਉਹ ਸੁਪਰ ਹਿੱਟ ਪੰਜਾਬੀ ਫ਼ਿਲਮ ‘ਜੱਦੀ ਸਰਦਾਰ’ ‘ਚ ਨਜ਼ਰ ਆਏ ਸਨ ।

Related Post