Marjaney Teaser : ਸਿੱਪੀ ਗਿੱਲ ਦੀ ਆਉਣ ਵਾਲੀ ਨਵੀਂ ਫ਼ਿਲਮ ‘ਮਰਜਾਣੇ’ ਦਾ ਧਮਾਕੇਦਾਰ ਟੀਜ਼ਰ ਹੋਇਆ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼

By  Lajwinder kaur November 16th 2021 04:02 PM -- Updated: November 17th 2021 10:28 AM

ਸਿਨੇਮਾ ਘਰ ਖੁੱਲਣ ਤੋਂ ਬਾਅਦ ਪੰਜਾਬੀ ਫ਼ਿਲਮਾਂ ਜੋ ਕਿ ਲਗਾਤਾਰ ਦਰਸ਼ਕਾਂ ਦਾ ਮਨੋਰੰਜਨ ਕਰ ਰਹੀਆਂ ਹਨ। ਜਿਸ ਦੇ ਚੱਲਦੇ ਹਰ ਹਫਤੇ ਨਵੀਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਆਉਣ ਵਾਲੀ ਫ਼ਿਲਮਾਂ ਦੀ ਰਿਲੀਜ਼ ਡੇਟ ਸਾਹਮਣੇ ਆ ਰਹੀਆਂ ਨੇ। ਜੀ ਹਾਂ ਸਿੱਪੀ ਗਿੱਲ Sippy Gill ਦੀ ਮੋਸਟ ਅਵੇਟਡ ਫ਼ਿਲਮ ਮਰਜਾਣੇ (Marjaney) ਦਾ ਸ਼ਾਨਦਾਰ ਟੀਜ਼ਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਟੀਜ਼ਰ ਰਿਲੀਜ਼ ਤੋਂ ਬਾਅਦ ਖੂਬ ਸੁਰਖੀਆਂ ਵਟੋਰ ਰਿਹਾ ਹੈ।

ਹੋਰ ਪੜ੍ਹੋ : ਨੀਰੂ ਬਾਜਵਾ ਦੀ ਜੁੜਵਾ ਧੀਆਂ ਪੰਜਾਬੀ ਗੀਤ ‘ਜੀਨ’ ਉੱਤੇ ਡਾਂਸ ਕਰਦੀਆਂ ਆਈਆਂ ਨਜ਼ਰ, ਦੇਖੋ ਵੀਡੀਓ

Marjaney | Official Teaser | Sippy Gill

ਜੇ ਗੱਲ ਕਰੀਏ ਟੀਜ਼ਰ ਦੀ ਤਾਂ 37 ਸੈਕਿੰਡ ਦੇ ਟੀਜ਼ਰ ਚ ਦਮਦਾਰ ਡਾਇਲਾਗ ਤੇ ਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਟੀਜ਼ਰ ਦੀ ਸ਼ੁਰੂਆਤ ਹੀ ਸਿੱਪੀ ਗਿੱਲ ਦੇ ਦਮਦਾਰ ਡਾਇਲਾਗ ‘ਉਂਝ ਤਾਂ ਅਸੀਂ ਥੋਡੇ ਲਈ ਮੰਡੀਰ ਹੀ ਸਹੀ ਲੰਡਰ ਅਵਾਰਾ ਤੇ ਵਿਗੜੇ ਹੋਏ..’ ਨਾਲ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਜਿਹੜੀ ਉਹ ਸਿਸਟਮ ਦੇ ਖਿਲਾਫ ਲੜਾਈ ਲੜ ਰਹੇ ਨੇ ਉਹ ਸਾਉ, ਕਮਾਉਂ ਤੇ ਲਾਇਕ ਪੁੱਤ ਨਹੀਂ ਲੜ ਸਕਦੇ। ਪੰਜਾਬ ਦੇ ਭਾਵੇਂ ਉਹ ਨਲਾਈਕ ਪੁੱਤ ਨੇ ਪਰ ਬੇਗੇਰਤ ਨਹੀਂ ਨੇ। ਟੀਜ਼ਰ ਤੋਂ ਪਤਾ ਚੱਲ ਰਿਹਾ ਹੈ ਇਹ ਫ਼ਿਲਮ ਐਕਸ਼ਨ ਨਾਲ ਭਰਪੂਰ ਹੋਵੇਗੀ।

ਹੋਰ ਪੜ੍ਹੋ : ਪਤੀ-ਪਤਨੀ ਦੇ ਟੁੱਟਦੇ ਹੋਏ ਰਿਸ਼ਤੇ ਦੇ ਦਰਦ ਨੂੰ ਬਿਆਨ ਕਰਦਾ ਸਤਿੰਦਰ ਸਰਤਾਜ ਦਾ ਨਵਾਂ ਗੀਤ ‘Muqammal’ ਹੋਇਆ ਰਿਲੀਜ਼, ਦੇਖੋ ਵੀਡੀਓ

inside imge of sippy gill marjaney teaser released

ਦੱਸ ਦਈਏ ‘ਮਰਜਾਣੇ’ ਫ਼ਿਲਮ ਦੀ ਕਹਾਣੀ ਅਮਰਦੀਪ ਸਿੰਘ ਗਿੱਲ ਨੇ ਹੀ ਲਿਖੀ ਹੈ ਤੇ ਡਾਇਰੈਕਟ ਵੀ ਖੁਦ ਹੀ ਕਰਨਗੇ। ਇਸ ਫ਼ਿਲਮ ‘ਚ ਲੀਡ ਰੋਲ ‘ਚ ਸਿੱਪੀ ਗਿੱਲ ਤੇ ਅਦਾਕਾਰਾ ਪ੍ਰੀਤ ਕਮਲ (Prreit Kamal) ਨਜ਼ਰ ਆਉਣਗੇ, ਇਸ ਤੋਂ ਇਲਾਵਾ ਕਈ ਹੋਰ ਕਲਾਕਾਰ ਜਿਵੇਂ ਆਸ਼ੀਸ ਦੁੱਗਲ, ਕੁੱਲ ਸਿੱਧੂ, ਪ੍ਰੀਤ ਭੁੱਲਰ ਆਦਿ ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਹਰੀ(vivek Ohri), ਸਰਬਪਾਲ ਸਿੰਘ (sarbpal singh) ਤੇ ਅਮ੍ਰਿੰਤਪਾਲ ਸਿੰਘ (amritpal singh) ਅਤੇ ਫ਼ਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਜਸਪ੍ਰੀਤ ਕੌਰ, Preet Mohan Singh (Candy)। ਮਰਜਾਣੇ ਫ਼ਿਲਮ ਨੂੰ PTC Globe Moviez ਵੱਲੋਂ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ਇਹ ਫ਼ਿਲਮ 10 ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਜੇ ਗੱਲ ਕਰੀਏ ਸਿੱਪੀ ਗਿੱਲ ਦੇ ਕੰਮ ਦੀ ਤਾਂ ਉਹ ਜੱਦੀ ਸਰਦਾਰ ਫ਼ਿਲਮ ‘ਚ ਨਜ਼ਰ ਆਏ ਸਨ। ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਵੀ ਜੁੜੇ ਹੋਏ ਨੇ ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ।

Marjaney Official Teaser:- 

Related Post