ਇੱਕ ਸਮਾਂ ਸੀ ਜਦੋਂ ਖੁਸ਼ਬੀਰ ਸੌਂਦੀ ਸੀ ਭੁੱਖੇ ਢਿੱਡ, ਅੱਜ ਪਹੁੰਚੀ ਹੈ ਕਾਮਯਾਬੀ ਦੀਆਂ ਬੁਲੰਦੀਆਂ ਤੇ

By  Rupinder Kaler December 15th 2018 12:30 PM

ਪੀਟੀਸੀ ਨੈੱਟਵਰਕ ਅਤੇ ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ 16 ਦਸੰਬਰ ਨੂੰ ਕਰਵਾਏ ਜਾ ਰਹੇ ਸਿਰਜਨਹਾਰੀ ਅਵਾਰਡ ਸਮਾਰੋਹ ਵਿੱਚ ਖੁਸ਼ਬੀਰ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ । ਖੁਸ਼ਬੀਰ ਕੌਰ ਦੀ ਜ਼ਿੰਦਗੀ ਉਹਨਾਂ ਲੜਕੀਆਂ ਲਈ ਮਿਸਾਲ ਹੈ ਜਿਹੜੀਆਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੀਆਂ ਹਨ ।  ਖੁਸ਼ਬੀਰ ਦੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਪੂਰਾ ਜੀਵਨ ਸੰਘਰਸ਼ ਭਰਿਆ ਰਿਹਾ ਹੈ । ਉਹ ਸੱਤ ਵਰਿਆਂ ਦੀ ਸੀ ਜਦੋਂ ਉਸ ਦਾ ਪਿਤਾ ਅਕਾਲ ਚਲਾਣਾ ਕਰ ਗਏ ਸਨ । ਇੱਕ ਪੁਰਾਣੇ ਜਿਹੇ ਕੱਚੇ ਘਰ ਵਿੱਚ ਉਸਦੀ ਮਾਂ ਚਾਰ ਧੀਆਂ ਤੇ ਇਕ ਮੁੰਡੇ ਲਈ ਔਖੇ-ਸੌਖੇ ਦੋ ਜੂਨ ਦੀ ਰੋਟੀ ਦਾ ਪ੍ਰਬੰਧ ਕਰ ਪਾਉਂਦੀ ਸੀ । ਕਈ ਵਾਰ ਤਾਂ ਸਾਰੇ ਪਰਿਵਾਰ ਨੂੰ ਭੁੱਖੇ ਵੀ ਸੌਣਾ ਪਿਆ।

ਹੋਰ ਵੇਖੋ :ਨਿਵੇਦਿਤਾ ਭਸੀਨ ਨੇ ਪੂਰੀ ਦੁਨੀਆ ‘ਚ ਮਿਸਾਲ ਕੀਤੀ ਸੀ ਕਾਇਮ, ‘ਸਿਰਜਨਹਾਰੀ ਅਵਾਰਡ ਸਮਾਰੋਹ’ ‘ਚ ਕੀਤਾ ਜਾਵੇਗਾ ਸਨਮਾਨਿਤ

ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੀ ਖੁਸ਼ਬੀਰ ਦੀ ਜਿੱਦ ਅਤੇ ਕਾਮਯਾਬੀ ਦੀ ਕਹਾਣੀ ਕਿਸੇ ਨੂੰ ਵੀ ਪ੍ਰੇਰਿਤ ਕਰ ਦਿੰਦੀ ਹੈ । ਇਸ ਸਭ ਦੇ ਬਾਵਜ਼ੂਦ ਖੁਸ਼ਬੀਰ ਕੌਰ ਨੇ ਹਿੰਮਤ ਨਹੀਂ ਹਾਰੀ । ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣਾ ਚਾਹੁੰਦੀ ਸੀ, ਤੇ ਉਸ ਨੇ ਇਹ ਸਭ ਕੁਝ ਕਰ ਕੇ ਦਿਖਾਇਆ ।ਖੁਸ਼ਬੀਰ ਜਦੋਂ ਪ੍ਰੈਕਟਿਸ ਕਰਦੀ ਸੀ ਤਾਂ ਪਿੰਡ ਦੇ ਲੋਕ ਉਸ ਦਾ ਮਖੌਲ ਉਡਾਉਂਦੇ ਸਨ । ਖੁਸ਼ਬੀਰ ਕੌਰ ਨੇ ਦਸਵੀਂ ਕਲਾਸ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ 'ਚੋਂ ਕੀਤੀ। ਸੱਤਵੀਂ 'ਚ ਪੜ੍ਹਦਿਆਂ ਉਸਨੇ ਪਹਿਲੀ ਵਾਰੀ ਸਕੂਲ ਦੇ ਖੇਡ ਮੁਕਾਬਲਿਆਂ 'ਚ ਹਿੱਸਾ ਲਿਆ । ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲਿਆਂ 'ਚ ਗੋਲਡ ਮੈਡਲ ਜਿੱਤ ਲਿਆ ।

ਹੋਰ ਵੇਖੋ :ਦਿਵਿਆ ਰਾਵਤ ਦੀ ਇੱਕ ਸਾਲ ਦੀ ਕਮਾਈ ਸੁਣਕੇ ਹੋ ਜਾਓਗੇ ਹੈਰਾਨ, ਮਸ਼ਰੂਮ ਦੀ ਖੇਤੀ ਕਰਕੇ ਕਿਸਾਨਾਂ ਲਈ ਬਣੀ ਮਿਸਾਲ

ਖੇਡਾਂ ਪ੍ਰਤੀ ਉਸ ਦੀ ਰੂਚੀ ਦੇਖ ਕੇ ਕੋਚ ਬਲਵਿੰਦਰ ਕੌਰ ਨੇ ਉਸਨੂੰ ਪੈਦਲ ਚਾਲ ਮੁਕਾਬਲੇ ਬਾਰੇ ਦੱਸਿਆ ਅਤੇ ਉਸ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ।ਖੁਸ਼ਬੀਰ ਕੌਰ ਨੇ ਆਪਣੀ ਮਿਹਨਤ ਨਾਲ 2014 ਦੇ ਏਸ਼ਿਆਈ ਖੇਡਾਂ 'ਚ ਵੀਹ ਕਿਲੋਮੀਟਰ ਦੀ ਪੈਦਲ ਚਾਲ ਮੁਕਾਬਲੇ 'ਚ ਸਿਲਵਰ ਮੈਡਲ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ । ਖੁਸ਼ਬੀਰ ਮੈਡਲ ਜਿੱਤ ਕੇ ਨਾ ਸਿਰਫ਼ ਪੰਜਾਬ ਸਗੋਂ ਪੂਰੇ ਭਾਰਤ ਦੀ ਪਹਿਲੀ ਮਹਿਲਾ ਅਥਲੀਟ ਬਣ ਗਈ । ਉਸਨੇ ਇਕ ਘੰਟਾ 33 ਮਿਨਟ ਅਤੇ 58  ਸਕਿੰਟ 'ਚ ਵੀਹ ਕਿਲੋਮੀਟਰ ਦੀ ਰੇਸ ਪੂਰੀ ਕੀਤੀ । ਇਸ ਤੋਂ ਬਾਅਦ ਖੁਸ਼ਬੀਰ ਨੇ ਇੱਕ ਤੋਂ ਬਾਅਦ ਇੱਕ ਕਈ ਮੁਕਾਬਲੇ ਜਿੱਤੇ, ਜਿਸ ਲਈ ਉਸ ਨੂੰ ਕਈ ਅਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਗਿਆ ।

ਹੋਰ ਵੇਖੋ :ਪਤੀ ਦੇ ਅੱਤਿਆਚਾਰ ਦੀ ਸ਼ਿਕਾਰ ਔਰਤਾਂ ਨੂੰ ਹੌਸਲਾ ਦਿੰਦੀ ਹੈ ਬਾਲੀਵੁੱਡ ਦੀ ਸਟੰਟਵੁਮੈੱਨ ਦੀ ਕਹਾਣੀ, ਸਿਰਜਨਹਾਰੀ ਅਵਰਾਡ ਸਮਾਰੋਹ ‘ਚ ਕੀਤਾ ਜਾਵੇਗਾ ਸਨਮਾਨਿਤ

https://www.facebook.com/ptcpunjabi/videos/772538999780134/

ਸੋ ਇਸੇ ਤਰ੍ਹਾਂ ਦੀਆਂ ਕੁਝ ਹੋਰ ਔਰਤਾਂ ਦੀਆਂ ਕਹਾਣੀਆਂ ਜਾਣਨ ਲਈ ਦੇਖੋ ਸਿਰਜਨਹਾਰੀ ਅਵਾਰਡ ਸਮਾਰੋਹ ਸਿਰਫ ਪੀਟੀਸੀ ਪੰਜਾਬੀ ਤੇ 16 ਦਸੰਬਰ ਨੂੰ ਸ਼ਾਮ 5 ਵਜੇ, ਸਥਾਨ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ ।

 

Related Post