Advertisment

ਦਿਵਿਆ ਰਾਵਤ ਦੀ ਇੱਕ ਸਾਲ ਦੀ ਕਮਾਈ ਸੁਣਕੇ ਹੋ ਜਾਓਗੇ ਹੈਰਾਨ, ਮਸ਼ਰੂਮ ਦੀ ਖੇਤੀ ਕਰਕੇ ਕਿਸਾਨਾਂ ਲਈ ਬਣੀ ਮਿਸਾਲ

author-image
By Rupinder Kaler
New Update
ਦਿਵਿਆ ਰਾਵਤ ਦੀ ਇੱਕ ਸਾਲ ਦੀ ਕਮਾਈ ਸੁਣਕੇ ਹੋ ਜਾਓਗੇ ਹੈਰਾਨ, ਮਸ਼ਰੂਮ ਦੀ ਖੇਤੀ ਕਰਕੇ ਕਿਸਾਨਾਂ ਲਈ ਬਣੀ ਮਿਸਾਲ
Advertisment
ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਦੇ 10  ਸਾਲ ਪੂਰੇ ਹੋਣ 'ਤੇ ਪੀਟੀਸੀ ਨੈੱਟਵਰਕ ਅਤੇ ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ ੧੬ ਦਸੰਬਰ ਨੂੰ 'ਸਿਰਜਨਹਾਰੀ ਅਵਾਰਡ ਸਮਾਹੋਰ' ਕਰਵਾਇਆ ਜਾ ਰਿਹਾ ਹੈ । ਇਸ ਦੇਸ਼ ਦੀਆਂ ਉਹਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਹੜੀਆਂ ਸਮਾਜ ਲਈ ਮਿਸਾਲ ਬਣਕੇ ਉਭਰੀਆਂ ਹਨ । ਜਿਨ੍ਹਾਂ ਔਰਤਾਂ ਨੂੰ ਸਿਰਜਨਹਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਔਰਤਾਂ ਵਿੱਚੋਂ ਇੱਕ ਉਤਰਾਖੰਡ ਦੀ ਰਹਿਣ ਵਾਲੀ ਦਿਵਿਆ ਰਾਵਤ ਵੀ ਇੱਕ ਹੈ । ਦਿਵਿਆ ਰਾਵਤ ਉਹਨਾਂ ਔਰਤਾਂ ਲਈ ਮਿਸਾਲ ਹੈ ਜਿਹੜੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਕੁਝ ਕਰਨਾ ਚਹੁੰਦੀਆਂ ਹਨ । ਉਤਰਾਖੰਡ ਦੀ ਰਹਿਣ ਵਾਲੀ ਦਿਵਿਆ ਰਾਵਤ ਮਸ਼ਰੂਮ ਦੀ ਖੇਤੀ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ । ਦਿਵਿਆ ਇਨੋਵੇਟਿਵ ਤਰੀਕੇ ਨਾਲ ਮਸ਼ਰੂਮ ਦਾ ਉਤਪਾਦਨ ਕਰਦੀ ਹੈ। ਉਤਰਾਖੰਡ ਦੇ ਪਿੰਡ ਮੋਠਰੋਵਾਲਾ ਦੀ ਰਹਿਣ ਵਾਲੀ ਦਿਵਿਆ ਕਰਕੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਹੈ।
Advertisment
publive-image publive-image ਦਿਵਿਆ ਦਾ ਮਸ਼ਰੂਮ ਦੀ ਖੇਤੀ ਕਰਨ ਦੇ ਤਰੀਕੇ ਹੋਰ ਕਿਸਾਨਾਂ ਤੋਂ ਵੱਖਰੇ ਹਨ । ਉਹ ਲੋਹੇ ਜਾਂ ਐਲੂਮੀਨੀਅਮ ਦੇ ਰੈਕ ਦੀ ਜਗ੍ਹਾ ਥਾਂ ਬਾਂਸ ਦੇ ਰੈਕ ਦਾ ਇਸਤੇਮਾਲ ਕਰਦੀ ਹੈ। ਉਹ ਵੱਖ–ਵੱਖ ਵੈਰਾਇਟੀ ਦੇ ਮਸ਼ਰੂਮ ਉਗਾਉਂਦੀ ਹੈ।ਦਿਵਿਆ ਹਰ ਮਹੀਨੇ 12  ਟਨ ਮਸ਼ਰੂਮ ਦਾ ਉਤਪਾਦਨ ਕਰ ਰਹੀ ਹੈ। publive-image ਇੱਥੇ ਹੀ ਬਸ ਨਹੀਂ, ਦਿਵਿਆ ਨੂੰ ਕੀੜਾ ਜੜੀ ਚਾਹ ਕਰਕੇ ਵੀ ਜਾਣਿਆ ਜਾਂਦਾ ਹੈ । ਦਿਵਿਆ ਦੀ ਇੱਕ ਕੱਪ ਕੀੜਾ ਜੜੀ ਦੀ ਚਾਹ ਦਾ ਮੁੱਲ 400  ਰੁਪਏ ਹੈ। ਦਿਵਿਆ ਮੁਤਾਬਿਕ ਕੀੜਾ ਜੜੀ ਚਾਹ ਸਿਹਤ ਲਈ ਕਾਫ਼ੀ ਲਾਭਦਾਇਕ ਹੈ। ਸਿਰਜਨਹਾਰੀ ਅਵਾਰਡ ਸਮਾਰੋਹ ਵਿੱਚ ਦਿਵਿਆ ਵਰਗੀਆਂ ਹੋਰ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ । ਸੋ ਦੇਖਣਾ ਨਾ ਭੁੱਲਣਾ ਸਿਰਜਨਹਾਰੀ ਅਵਾਰਡ ਸਮਾਰੋਹ ਸਿਰਫ ਪੀਟੀਸੀ ਪੰਜਾਬੀ ਤੇ 16 ਦਸੰਬਰ ਨੂੰ ਸ਼ਾਮ 5 ਵਜੇ, ਸਥਾਨ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment