ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮ ਦਿਨ ’ਤੇ ਭੈਣ ਸ਼ਵੇਤਾ ਨੇ ਕੀਤਾ ਵੱਡਾ ਐਲਾਨ, ਸੁਸ਼ਾਂਤ ਦੀ ਯਾਦ ‘ਚ ਇਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਏਨੇਂ ਲੱਖ ਦੀ ਸ਼ਕਾਲਰਸ਼ਿਪ

By  Rupinder Kaler January 21st 2021 02:29 PM

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਬਹੁਤ ਹੀ ਭਾਵੁਕ ਹੈ ਕਿਉਂਕਿ 21 ਜਨਵਰੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ ਦਿਨ ਹੁੰਦਾ ਹੈ। ਜਨਮ ਦਿਨ ਮੌਕੇ ’ਤੇ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ। ਸ਼ਵੇਤਾ ਸਿੰਘ ਕੀਰਤੀ ਨੇ ਇਸ ਸਕਾਲਰਸ਼ਿਪ ਦਾ ਐਲਾਨ ਉਨ੍ਹਾਂ ਵਿਦਿਆਰਥੀਆਂ ਲਈ ਕੀਤਾ ਹੈ ਜੋ ਅਮਰੀਕਾ ਦੇ ਬਰਕਲੇ ’ਚ ਖਗੋਲ ਵਿਗਿਆਨ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ।

shweta singh kirti

ਸ਼ਵੇਤਾ ਸਿੰਘ ਕੀਰਤੀ ਨੇ ਇਸ ਦੀ ਜਾਣਕਾਰੀ ਖੁਦ ਆਪਣੇ ਭਰਾ ਦੇ ਜਨਮ ਦਿਨ ਤੇ ਇੱਕ ਭਾਵੁਕ ਨੋਟ ਸ਼ੇਅਰ ਕਰਕੇ ਦਿੱਤੀ ਹੈ । ਸ਼ਵੇਤਾ ਸਿੰਘ ਕੀਰਤੀ ਨੇ ਆਪਣੇ ਨੋਟ ਵਿੱਚ ਲਿਖਿਆ ਹੈ ਕਿ ਉਹ ਵਿਦਿਆਰਥੀਆਂ ਲਈ 35,000 ਅਮਰੀਕੀ ਡਾਲਰ ਭਾਵ 25.5 ਲੱਖ ਰੁਪਏ ਦੀ ਸਕਾਲਰਸ਼ਿਪ ਸ਼ੁਰੂ ਕਰਨ ਜਾ ਰਹੀ ਹੈ ।

ਹੋਰ ਪੜ੍ਹੋ :

ਮਾਂ ਦੀ ਮਮਤਾ ਨੂੰ ਬਿਆਨ ਕਰਦਾ ਹੈ ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਮਾਂ’

ਹਾਰਡੀ ਸੰਧੂ ਨੇ ਆਪਣੀ ਮਾਂ ਦੇ ਨਾਲ ਤਸਵੀਰ ਕੀਤੀ ਸਾਂਝੀ

shweta singh kirti

ਇਸ ਪੋਸਟ ਵਿੱਚ ਉਸ ਨੇ ਲਿਖਿਆ ਹੈ ‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਰਾ ਦੇ 35ਵੇਂ ਜਨਮਦਿਨ ’ਤੇ, ਉਨ੍ਹਾਂ ਨੇ ਇਕ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਇਕ ਕਦਮ ਚੁੱਕਿਆ ਗਿਆ ਹੈ। ਅਮਰੀਕਾ ਦੇ ਬਰਕਲੇ ’ਚ 35,000 ਡਾਲਰ ਦਾ ਸੁਸ਼ਾਂਤ ਸਿੰਘ ਰਾਜਪੂਤ Memorial Fund ਸਥਾਪਤ ਕੀਤਾ ਗਿਆ ਹੈ

shweta singh kirti

। ਜੋ ਕੋਈ ਵੀ ਅਮਰੀਕਾ ਬਰਕਲੇ ’ਚ Astrophysics ਨੂੰ ਅੱਗੇ ਵਧਾਉਣ ’ਚ ਰੂਚੀ ਰੱਖਦੀ ਹੈ, ਉਹ ਇਸ ਫੰਡ ਲਈ ਅਪਲਾਈ ਕਰ ਸਕਦਾ ਹੈ। ਮੇਰੇ ਛੋਟੇ ਭਰਾ, ਮੈਨੂੰ ਉਮੀਦ ਹੈ ਕਿ ਤੁਸੀਂ ਹਮੇਸ਼ਾ ਜਿੱਥੇ ਵੀ ਰਹੋ ਖੁਸ਼ ਰਹੋ! ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’

Related Post