ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮ ਦਿਨ ’ਤੇ ਭੈਣ ਸ਼ਵੇਤਾ ਨੇ ਕੀਤਾ ਵੱਡਾ ਐਲਾਨ, ਸੁਸ਼ਾਂਤ ਦੀ ਯਾਦ ‘ਚ ਇਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਏਨੇਂ ਲੱਖ ਦੀ ਸ਼ਕਾਲਰਸ਼ਿਪ

written by Rupinder Kaler | January 21, 2021

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਬਹੁਤ ਹੀ ਭਾਵੁਕ ਹੈ ਕਿਉਂਕਿ 21 ਜਨਵਰੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ ਦਿਨ ਹੁੰਦਾ ਹੈ। ਜਨਮ ਦਿਨ ਮੌਕੇ ’ਤੇ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ। ਸ਼ਵੇਤਾ ਸਿੰਘ ਕੀਰਤੀ ਨੇ ਇਸ ਸਕਾਲਰਸ਼ਿਪ ਦਾ ਐਲਾਨ ਉਨ੍ਹਾਂ ਵਿਦਿਆਰਥੀਆਂ ਲਈ ਕੀਤਾ ਹੈ ਜੋ ਅਮਰੀਕਾ ਦੇ ਬਰਕਲੇ ’ਚ ਖਗੋਲ ਵਿਗਿਆਨ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ। shweta singh kirti ਸ਼ਵੇਤਾ ਸਿੰਘ ਕੀਰਤੀ ਨੇ ਇਸ ਦੀ ਜਾਣਕਾਰੀ ਖੁਦ ਆਪਣੇ ਭਰਾ ਦੇ ਜਨਮ ਦਿਨ ਤੇ ਇੱਕ ਭਾਵੁਕ ਨੋਟ ਸ਼ੇਅਰ ਕਰਕੇ ਦਿੱਤੀ ਹੈ । ਸ਼ਵੇਤਾ ਸਿੰਘ ਕੀਰਤੀ ਨੇ ਆਪਣੇ ਨੋਟ ਵਿੱਚ ਲਿਖਿਆ ਹੈ ਕਿ ਉਹ ਵਿਦਿਆਰਥੀਆਂ ਲਈ 35,000 ਅਮਰੀਕੀ ਡਾਲਰ ਭਾਵ 25.5 ਲੱਖ ਰੁਪਏ ਦੀ ਸਕਾਲਰਸ਼ਿਪ ਸ਼ੁਰੂ ਕਰਨ ਜਾ ਰਹੀ ਹੈ । ਹੋਰ ਪੜ੍ਹੋ : ਮਾਂ ਦੀ ਮਮਤਾ ਨੂੰ ਬਿਆਨ ਕਰਦਾ ਹੈ ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਮਾਂ’ ਹਾਰਡੀ ਸੰਧੂ ਨੇ ਆਪਣੀ ਮਾਂ ਦੇ ਨਾਲ ਤਸਵੀਰ ਕੀਤੀ ਸਾਂਝੀ shweta singh kirti ਇਸ ਪੋਸਟ ਵਿੱਚ ਉਸ ਨੇ ਲਿਖਿਆ ਹੈ ‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਰਾ ਦੇ 35ਵੇਂ ਜਨਮਦਿਨ ’ਤੇ, ਉਨ੍ਹਾਂ ਨੇ ਇਕ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਇਕ ਕਦਮ ਚੁੱਕਿਆ ਗਿਆ ਹੈ। ਅਮਰੀਕਾ ਦੇ ਬਰਕਲੇ ’ਚ 35,000 ਡਾਲਰ ਦਾ ਸੁਸ਼ਾਂਤ ਸਿੰਘ ਰਾਜਪੂਤ Memorial Fund ਸਥਾਪਤ ਕੀਤਾ ਗਿਆ ਹੈ shweta singh kirti । ਜੋ ਕੋਈ ਵੀ ਅਮਰੀਕਾ ਬਰਕਲੇ ’ਚ Astrophysics ਨੂੰ ਅੱਗੇ ਵਧਾਉਣ ’ਚ ਰੂਚੀ ਰੱਖਦੀ ਹੈ, ਉਹ ਇਸ ਫੰਡ ਲਈ ਅਪਲਾਈ ਕਰ ਸਕਦਾ ਹੈ। ਮੇਰੇ ਛੋਟੇ ਭਰਾ, ਮੈਨੂੰ ਉਮੀਦ ਹੈ ਕਿ ਤੁਸੀਂ ਹਮੇਸ਼ਾ ਜਿੱਥੇ ਵੀ ਰਹੋ ਖੁਸ਼ ਰਹੋ! ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’

0 Comments
0

You may also like