ਆਪਣੇ ਆਪ ਵਿੱਚ ਕਮਾਲ ਹੈ ਇਹ ਨੌ ਸਾਲ ਦੀ ਕੁੜੀ, ਆਸਕਰ ਲਈ ਨਾਮੀਨੇਟ ਹੋਈ ਹੈ ਜੀਵਨ 'ਤੇ ਬਣੀ ਫ਼ਿਲਮ
Rupinder Kaler
May 16th 2019 06:08 PM
9 ਸਾਲ ਦੀ ਕੁੜੀ ਕਮਲੀ ਮੁਰਤੀ 'ਤੇ ਬਣੀ ਡਾਕੂਮੈਂਟਰੀ ਫ਼ਿਲਮ ਆਸਕਰ ਅਵਾਰਡ ਲਈ ਨਾਮੀਨੇਟ ਹੋਈ ਹੈ । ਇਹ ਫ਼ਿਲਮ ਕਮਲੀ ਮੁਰਤੀ ਤੇ ਉਸ ਦੀ ਮਾਂ ਦੀ ਸੰਘਰਸ਼ ਭਰੀ ਜ਼ਿੰਦਗੀ ਤੇ ਬਣੀ ਹੈ । ਇਸ ਫ਼ਿਲਮ ਨੂੰ ਅਗਲੇ ਸਾਲ ਹੋਣ ਵਾਲੇ ਆਸਕਰ ਅਵਾਰਡ ਲਈ ਚੁਣਿਆ ਗਿਆ ਹੈ । ਕਮਲੀ ਨੇ ਬੀਤੇ ਸਾਲ ਤਾਮਿਲਨਾਡੂ ਤੋਂ ਸਕੇਟਬੋਡਿੰਗ ਸਨਸਨੀ ਦੇ ਰੂਪ ਵਿੱਚ ਸੁਰਖੀਆਂ ਵਟੋਰੀਆਂ ਸਨ ।