ਆਪਣੇ ਆਪ ਵਿੱਚ ਕਮਾਲ ਹੈ ਇਹ ਨੌ ਸਾਲ ਦੀ ਕੁੜੀ, ਆਸਕਰ ਲਈ ਨਾਮੀਨੇਟ ਹੋਈ ਹੈ ਜੀਵਨ 'ਤੇ ਬਣੀ ਫ਼ਿਲਮ 

written by Rupinder Kaler | May 16, 2019

9 ਸਾਲ ਦੀ ਕੁੜੀ ਕਮਲੀ ਮੁਰਤੀ 'ਤੇ ਬਣੀ ਡਾਕੂਮੈਂਟਰੀ ਫ਼ਿਲਮ ਆਸਕਰ ਅਵਾਰਡ ਲਈ ਨਾਮੀਨੇਟ ਹੋਈ ਹੈ । ਇਹ ਫ਼ਿਲਮ ਕਮਲੀ ਮੁਰਤੀ ਤੇ ਉਸ ਦੀ ਮਾਂ ਦੀ ਸੰਘਰਸ਼ ਭਰੀ ਜ਼ਿੰਦਗੀ ਤੇ ਬਣੀ ਹੈ । ਇਸ ਫ਼ਿਲਮ ਨੂੰ ਅਗਲੇ ਸਾਲ ਹੋਣ ਵਾਲੇ ਆਸਕਰ ਅਵਾਰਡ ਲਈ ਚੁਣਿਆ ਗਿਆ ਹੈ । ਕਮਲੀ ਨੇ ਬੀਤੇ ਸਾਲ ਤਾਮਿਲਨਾਡੂ ਤੋਂ ਸਕੇਟਬੋਡਿੰਗ ਸਨਸਨੀ ਦੇ ਰੂਪ ਵਿੱਚ ਸੁਰਖੀਆਂ ਵਟੋਰੀਆਂ ਸਨ । ਇਹ ਡਾਕੂਮੈਂਟਰੀ 24 ਮਿੰਟ ਦੀ ਹੈ ਜਿਸ ਨੂੰ ਕਿ ਸਾਸ਼ਾ ਰੇਨਬੋ ਨੇ ਡਾਇਰੈਕਟ ਕੀਤਾ ਹੈ । ਇਸ ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਮਲੀ ਦੀ ਮਾਂ ਨੇ ਰੂੜੀਵਾਦੀ ਪ੍ਰਰੰਪਰਾਵਾਂ ਨੂੰ ਤੋੜਦੇ ਹੋਏ ਆਪਣੀ ਬੇਟੀ ਨੂੰ ਸਕੇਟਬੋਡਿੰਗ ਦੀ ਚਂੈਪੀਅਨ ਬਣਾਇਆ । ਇਸ ਤੋਂ ਪਹਿਲਾਂ ਵੀ ਇਹ ਫ਼ਿਲਮ ਕਈ ਅਵਾਰਡ ਜਿੱਤ ਚੁੱਕੀ ਹੈ । https://www.youtube.com/watch?time_continue=40&v=-_TzPBlWsn0 ਕਮਲੀ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਛੋਟੇ ਜਿਹੇ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਉਹ ਸਿਰਫ ਇੱਕੋ ਇੱਕ ਸਕੇਟਬੋਡਿੰਗ ਕਰਨ ਵਾਲੀ ਕੁੜੀ ਹੈ । ਕਮਲੀ ਉਸ ਸਮੇਂ ਲਾਈਮਲਾਈਟ ਵਿੱਚ ਆਈ ਸੀ ਜਦੋਂ ਉਸ ਤੇ ਟੋਨੀ ਹਾਕ ਦੀ ਨਜ਼ਰ ਪਈ ਸੀ । ਟੋਨੀ ਇੱਕ ਪ੍ਰਸਿੱਧ ਸਕੇਟਬੋਡਰ ਹਨ । ਟੋਨੀ ਨੇ ਹੀ ਕਮਲੀ ਦੀ ਤਸਵੀਰ ਆਪਣੇ ਫੇਸਬੁੱਕ ਤੇ ਸ਼ੇਅਰ ਕੀਤੀ ਸੀ । https://www.instagram.com/p/Bvt-a78AqOE/

0 Comments
0

You may also like