ਇਸ ਮਾਡਲ ਨੂੰ ਪਿਤਾ ਨੇ ਘਰੋਂ ਕੱਢ ਦਿੱਤਾ ਸੀ ਬਾਹਰ,ਮੰਤਰੀ ਨੇ ਸਾਂਝੀ ਕੀਤੀ ਸੰਘਰਸ਼ ਦੀ ਕਹਾਣੀ

By  Shaminder August 29th 2019 05:59 PM

ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਾਜਸਥਾਨ ਦੀ ਇੱਕ ਮਾਡਲ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮੰਤਰੀ ਸਮ੍ਰਿਤੀ ਈਰਾਨੀ ਮਾਡਲ ਦੇ ਸੰਘਰਸ਼ ਦੀ ਕਹਾਣੀ ਨੂੰ ਦੱਸ ਰਹੇ ਹਨ । ਇਸ ਵੀਡੀਓ ‘ਚ ਸਮ੍ਰਿਤੀ ਈਰਾਨੀ ਕਹਿ ਰਹੇ ਨੇ ਕਿ ਉਂਝ ਤਾਂ ਲੈਕਮੇ ਫੈਸ਼ਨ ਵੀਕ ‘ਚ ਮਾਡਲ ਪਟਰ-ਪਟਰ ਅੰਗਰੇਜ਼ੀ ਬੋਲਦੀਆਂ ਹਨ ਪਰ ਮੈਂ ਚਾਹੁੰਦੀ ਸੀ ਕਿ ਤੁਸੀਂ ਸਭ ਨਿਸ਼ਾ ਯਾਦਵ ਨੂੰ ਮਿਲੋ,ਇਨ੍ਹਾਂ ਦੀ ਹਾਈਟ 5ਫੁੱਟ ਗਿਆਰਾਂ ਇੰਚ ਹੈ ਪਰ ਇਹ ਮਾਡਲ ਹੋਣ ਦੇ ਨਾਲ-ਨਾਲ ਇੱਕ ਵਕੀਲ ਵੀ ਹਨ ।

ਹੋਰ ਵੇਖੋ:ਸਟੇਜ ਦੇ ਪਿੱਛੇ ਮਾਡਲ ਦੀਆਂ ਜੁੱਤੀਆਂ ਸੰਭਾਲਦੀ ਸੀ ਨੇਹਾ ਧੂਪੀਆ, ਜਨਮ ਦਿਨ ’ਤੇ ਜਾਣੋਂ ਕੁਝ ਦਿਲਚਸਪ ਕਿੱਸੇ

https://www.instagram.com/p/B1g3loHH5z8/

ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਖ਼ਾਸ ਗੱਲ ਹੋਰ ਕਿ ਛੇ ਕਿਲੋਮੀਟਰ ਰੋਜ਼ ਚੱਲਦੀ ਸੀ ਤਾਂ ਕਿ ਸਕੂਲ ਜਾ ਕੇ ਪੜ੍ਹਾਈ ਕਰ ਸਕੇ । ਸਮ੍ਰਿਤੀ ਈਰਾਨੀ ਨੇ ਜਦੋਂ ਉਸ ਦੀ ਕਹਾਣੀ ਨੂੰ ਦੱਸਿਆ ਤਾਂ ਮਾਡਲ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ । ਦੱਸ ਦਈਏ ਕਿ ਪੜ੍ਹਾਈ ਅਤੇ ਫੈਸ਼ਨ ਦੀ ਦੁਨੀਆ ‘ਚ ਜਾਣ ਕਾਰਨ ਇਸ ਮਾਡਲ ਦੇ ਪਿਤਾ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਜਦੋਂ ਉਸ ਦੀਆਂ ਭੈਣਾਂ ਨੇ ਸੁਪੋਰਟ ਕੀਤੀ ਤਾਂ ਉਨ੍ਹਾਂ ਨੂੰ ਵੀ ਘਰੋਂ ਬਾਹਰ ਕੱਢ ਦਿੱਤਾ ਗਿਆ ਪਰ ਹੁਣ ਜਦੋਂ ਸਾਰੀਆਂ ਭੈਣਾਂ ਸੈੱਟ ਹੋ ਚੁੱਕੀਆਂ ਨੇ ਅਤੇ ਵੱਡੇ ਅਹੁਦਿਆਂ ‘ਤੇ ਹਨ ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ ।

 

Related Post