ਇੰਟਰਨੈਟ ਸੰਸੈਸ਼ਨ ਸੋਫੀਆ ਅੰਸਾਰੀ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਬੈਨ, ਜਾਣੋ ਵਜ੍ਹਾ

By  Pushp Raj May 13th 2022 12:08 PM -- Updated: May 13th 2022 12:10 PM

ਸੋਫੀਆ ਅੰਸਾਰੀ ਦੇ ਫੈਨਜ਼ ਲਈ ਇੱਕ ਬੁਰੀ ਖ਼ਬਰ ਹੈ। ਇੰਟਰਨੈਟ ਸੰਸੈਸ਼ਨ ਸੋਫੀਆ ਅੰਸਾਰੀ ਦਾ ਇੰਸਟਾਗ੍ਰਾਮ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਇੰਸਟਾਗ੍ਰਾਮ ਵੱਲੋਂ ਅਜਿਹਾ ਕੀਤੇ ਜਾਣ ਮਗਰੋਂ ਹੁਣ ਸੋਫੀਆ ਦਾ ਅਕਾਉਂਟ ਕੋਈ ਨਹੀਂ ਵੇਖ ਸਕਦਾ। ਅਜਿਹਾ ਕਿਉਂ ਕੀਤਾ ਗਿਆ ਆਓ ਜਾਣਦੇ ਹਾਂ ਇਸ ਦੀ ਅਸਲ ਵਜ੍ਹਾ।

Image Source: Twitter

ਜਾਣਕਾਰੀ ਮੁਤਾਬਕ ਸੋਫੀਆ ਅੰਸਾਰੀ ਦਾ ਇੰਸਟਾਗ੍ਰਾਮ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਸੋਫੀਆ ਅੰਸਾਰੀ ਦਾ ਅਕਾਊਂਟ ਸੋਸ਼ਲ ਮੀਡੀਆ ਕੰਪਨੀ ਇੰਸਟਾਗ੍ਰਾਮ ਨੇ ਖ਼ੁਦ ਹੀ ਸਸਪੈਂਡ ਕਰ ਦਿੱਤਾ ਹੈ। ਜਿਸ ਕਾਰਨ ਇੰਟਰਨੈਟ ਸੰਸੈਸ਼ਨ ਅਤੇ ਕੰਟੈਂਟ ਕ੍ਰਿਏਟਰ ਸੋਫੀਆ ਅੰਸਾਰੀ ਦਾ ਇੰਸਟਾਗ੍ਰਾਮ ਅਕਾਊਂਟ ਹੁਣ ਕੋਈ ਨਹੀਂ ਦੇਖ ਸਕਦਾ।

ਇੰਸਟਾਗ੍ਰਾਮ ਵੱਲੋਂ ਇਸ ਅਕਾਉਂਟ ਨੂੰ ਬੈਨ ਕਰਨ ਦੇ ਪਿਛੇ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਉਹ ਐਡਲਟ ਵੀਡੀਓਜ਼, ਤਸਵੀਰਾਂ ਤੇ ਐਡਲਟ ਵੀਡੀਓ ਬਣਾਉਣ ਵਾਲੀ ਸਮੱਗਰੀ ਅਪਲੋਡ ਕਰਦੀ ਹੈ। ਇਹ ਸੋਸ਼ਲ ਮੀਡੀਆ ਦੇ ਨਿਯਮਾਂ ਦੇ ਖਿਲਾਫ ਹੈ।

Image Source: Twitter

ਸੋਸ਼ਲ ਮੀਡੀਆ ਉੱਤੇ ਸੋਫੀਆ ਅੰਸਾਰੀ ਨੂੰ ਬਹੁਤ ਮਸ਼ਹੂਰ ਕੰਟੈਂਟ ਕ੍ਰਿਏਟਰ ਅਤੇ ਟਿੱਕ-ਟੌਕਰ ਵਜੋਂ ਜਾਣਿਆ ਜਾਂਦਾ ਹੈ। ਸੋਫੀਆ ਅੰਸਾਰੀ ਆਪਣੇ ਇੰਸਟਾ ਰੀਲਸ ਤੇ ਸ਼ਾਰਟ ਵੀਡੀਓਜ਼ ਲਈ ਕਾਫੀ ਮਸ਼ਹੂਰ ਹੈ। ਭਾਰਤ ਸਰਕਾਰ ਵੱਲੋਂ ਸਾਲ 2020 'ਚ ਟਿੱਕ-ਟੌਕ ਨੂੰ ਬੰਦ ਕਰਨ ਤੋਂ ਬਾਅਦ ਸੋਫੀਆ ਨੇ ਆਪਣਾ ਕੰਟੈਂਟ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਸੋਫੀਆ ਲਗਾਤਾਰ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਸਰਗਰਮ ਰਹੀ। ਇਸ਼ ਦੇ ਚੱਲਦੇ ਉਹ ਸੋਸ਼ਲ ਮੀਡੀਆ 'ਤੇ ਇੱਕ ਪਾਪੂਲਰ ਕੰਟੈਂਟ ਕ੍ਰਿਏਟਰ ਬਣ ਗਈ। ਦੱਸ ਦਈਏ ਕਿ ਸੋਫੀਆ ਦੇ ਇੰਸਟਾਗ੍ਰਾਮ ਉੱਤੇ ਲਗਭਗ 98 ਮਿਲੀਅਨ ਫੋਲੋਵਰਸ ਸਨ ਜੋ ਕੀ ਇੱਕ ਕਰੋੜ ਦੇ ਨੇੜੇ ਸੀ।

Image Source: Twitter

ਹੋਰ ਪੜ੍ਹੋ : ਫਿਲਮ ਧਾਕੜ ਦਾ ਟ੍ਰੇਲਰ 2 ਹੋਇਆ ਰਿਲੀਜ਼, ਐਕਸ਼ਨ ਅਵਤਾਰ 'ਚ ਨਜ਼ਰ ਆਈ ਕੰਗਨਾ ਰਣੌਤ

ਸੋਫੀਆ ਦੇ ਯੂਟਿਊਬ ਚੈਨਲ ਦੀ ਗੱਲ ਕਰੀਏ ਤਾਂ ਯੂਟਿਊਬ ਉੱਤੇ ਉਸ ਦੇ 188K ਤੋਂ ਵੱਧ ਸਬਸਕ੍ਰਾਈਬਰਸ ਹਨ। ਸੋਫੀਆ ਹਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀ ਹੌਟ ਵੀਡੀਓਜ਼ ਸ਼ੇਅਰ ਕਰੋ ਪੌਪੁਲਰੈਟੀ ਹਾਸਲ ਕਰਦੀ ਹੈ। ਉਹ ਛੋਟੇ-ਛੋਟੇ ਰੀਲਜ਼ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਅੱਪਲੋਡ ਕਰਦੀ ਹੈ ਅਤੇ ਇਸੇ ਦੇ ਨਾਲ ਉਸ ਦੇ ਯੂਟਿਊਬ 'ਤੇ ਵਲਾਗਸ ਵੀਡੀਓ ਵੀ ਪਾਪੁਲਰ ਹਨ।

 

Related Post