ਸੋਹਾ ਅਲੀ ਖ਼ਾਨ ਨੇ ਪਟੌਦੀ ਪਰਿਵਾਰ ਨਾਲ ਮਨਾਇਆ ਕ੍ਰਿਸਮਸ ਦਾ ਤਿਉਹਾਰ, ਵੇਖੋ ਤਸਵੀਰਾਂ

By  Pushp Raj December 25th 2021 05:10 PM

ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖ਼ਾਨ ਅਤੇ ਉਨ੍ਹਾਂ ਦੇ ਪਤੀ ਅਦਾਕਾਰ ਕੁਣਾਲ ਖੇਮੂ ਨੇ ਪਟੌਦੀ ਪਰਿਵਾਰ ਨਾਲ ਧੂਮਧਾਨ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ। ਸੋਹਾ ਨੇ ਕ੍ਰਿਸਮਸ ਦੇ ਜਸ਼ਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

SOHA ALI KHAN Image Source: Instagram

ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੋਹਾ ਦੇ ਨਾਲ ਉਨ੍ਹਾਂ ਦੇ ਪਤੀ ਕੁਣਾਲ ਖੇਮੂ, ਧੀ ਇਨਾਯਾ ਤੇ ਸ਼ਰਮੀਲਾ ਟੈਗੋਰ ਵਿਖਾਈ ਦੇ ਰਹੇ ਹਨ। ਕੁਣਾਲ, ਸੋਹਾ ਤੇ ਇਨਾਯਾ ਤਿੰਨਾਂ ਨੇ ਮੈਚਿੰਗ ਡਰੈਸ ਪਾਈ ਹੈ। ਇਹ ਡਰੈਸ ਨੀਲੇ ਰੰਗ ਦੀ ਹੈ, ਜਿਸ ਵਿੱਚ ਕ੍ਰਿਸਮਸ ਨਾਲ ਸਬੰਧਤ ਕਾਰਟੂਨ ਬਣੇ ਹਨ। ਇਨ੍ਹਾਂ ਤਸਵੀਰਾਂ ਵਿੱਚ ਸਾਰੇ ਕ੍ਰਿਸਮਸ ਟ੍ਰੀ ਦੇ ਨਾਲ ਪੋਜ਼ ਦਿੰਦੇ ਹੋਏ ਅਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

A post shared by Soha (@sakpataudi)

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਹਾ ਨੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਫੈਨਜ਼ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਸੋਹਾ ਦੇ ਪਤੀ ਕੁਣਾਲ ਖੇਮੂ ਨੇ ਵੀ ਕ੍ਰਿਸਮਸ ਮੌਕੇ ਆਪਣੀ ਇੱਕ ਤਸਵੀਰ ਸਾਂਝੀ ਕਰਕੇ ਫੈਨਜ਼ ਨੂੰ ਵਧਾਈ ਦਿੱਤੀ ਹੈ।

 

View this post on Instagram

 

A post shared by Soha (@sakpataudi)

ਹੋਰ ਪੜ੍ਹੋ : Birthday Special: ਰਾਜੂ ਸ਼੍ਰੀਵਾਸਤਵ ਦੇ ਆਟੋ ਡਰਾਈਵਰ ਤੋਂ ਕਾਮੇਡੀ ਕਿੰਗ ਬਨਣ ਤੱਕ ਦੀ ਕਹਾਣੀ

SOHA PICS Image Source: Instagram

ਦੱਸ ਦਈਏ ਕਿ ਸੋਹਾ ਅਲੀ ਖਾਨ ਮਸ਼ਹੂਰ ਅਦਾਕਾਰਾ ਸ਼ਰਮੀਲਾ ਟੈਗੋਰ ਦੀ ਧੀ ਹੈ ਤੇ ਸੈਫ਼ ਅਲੀ ਖਾਨ ਦੀ ਭੈਣ ਹੈ। ਸੋਹਾ ਵੀ ਆਪਣੀ ਵਾਂਗ ਬੇਹੱਦ ਖ਼ੁਬਸੁਰਤ ਤੇ ਇੱਕ ਚੰਗੀ ਅਦਾਕਾਰਾ ਹੈ। ਜਲਦ ਹੀ ਸੋਹਾ ਆਪਣੀ ਆਉਣ ਵਾਲੀ ਫ਼ਿਲਮ ਸ਼ਿਖਾਵਤ ਵਿੱਚ ਨਜ਼ਰ ਆਵੇਗੀ। ਇਸ ਵਿੱਚ ਉਹ ਇੱਕ ਸੰਸਕਾਰੀ ਰਾਜਕੁਮਾਰੀ ਦਾ ਕਿਰਦਾਰ ਅਦਾ ਕਰ ਰਹੀ ਹੈ।

Related Post