ਪੰਜਾਬ ਦੇ ਇਸ ਸਰਦਾਰ ਦੇ ਜਜ਼ਬੇ ਨੂੰ ਸਲਾਮ, 83 ਸਾਲ ਦੀ ਉਮਰ ‘ਚ ਹਾਸਿਲ ਕੀਤੀ ਮਾਸਟਰ ਡਿਗਰੀ, 61 ਸਾਲ ਪੁਰਾਣੀ ਖੁਆਇਸ਼ ਕੀਤੀ ਪੂਰੀ

By  Lajwinder kaur September 22nd 2019 05:03 PM -- Updated: September 22nd 2019 05:07 PM

ਕਹਿੰਦੇ ਨੇ ਰੱਬ ਵੀ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਖ਼ੁਦ ਕਰਦੇ ਹਨ। ਜੀ ਹਾਂ, ਜੇ ਦਿਲ ‘ਚ ਜ਼ਿੰਦ, ਜਜ਼ਬਾ ਤੇ ਜਨੂੰਨ ਹੋਵੇ ਤਾਂ ਰਾਹ ‘ਚ ਉਮਰ ਵੀ ਰੋੜਾ ਨਹੀਂ ਬਣ ਸਕਦੀ, ਅਜਿਹਾ ਹੀ ਕਰ ਦਿਖਾਇਆ ਹੈ ਪੰਜਾਬ ਦੇ ਛੋਟੇ ਜਿਹੇ ਪਿੰਡ ‘ਚ ਰਹਿਣ ਵਾਲੇ ਸੋਹਨ ਸਿੰਘ ਗਿੱਲ ਨੇ। ਜੀ ਹਾਂ ਉਨ੍ਹਾਂ ਨੇ 83 ਸਾਲ ਉਮਰ ‘ਚ ਇੰਗਲੀਸ਼ ‘ਚ ਮਾਸਟਰ ਡਿਗਰੀ ਹਾਸਿਲ ਕੀਤੀ ਹੈ।

ਹੋਰ ਵੇਖੋ:ਅਕਸ਼ੇ ਕੁਮਾਰ ਪਹਿਲੀ ਵਾਰ ਨਜ਼ਰ ਆਉਣਗੇ ਮਿਊਜ਼ਿਕ ਵੀਡੀਓ ‘ਚ, ਆਵਾਜ਼ ਦੇਣਗੇ ਬੀ ਪਰਾਕ, ਸਾਹਮਣੇ ਆਈਆਂ ਤਸਵੀਰਾਂ

ਦੱਸ ਦਈਏ ਹੁਸ਼ਿਆਰਪੁਰ ਜਿਲ੍ਹੇ ਦੇ ਮਾਹਿਲਪੁਰ ਕਸਬੇ ਦੇ ਨਾਲ ਲਗਦੇ ਪਿੰਡ ਦਾਤਾ ਦੇ ਵਸਨੀਕ ਸੋਹਨ ਸਿੰਘ ਗਿੱਲ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਇੰਗਲੀਸ਼ ਐੱਮ.ਏ ਦੀ ਡਿਗਰੀ ਹਾਸਿਲ ਕੀਤੀ ਹੈ। ਉਨ੍ਹਾਂ ਨੇ ਆਪਣੀ 61 ਸਾਲ ਪੁਰਾਣੀ ਇੱਛਾ ਨੂੰ ਪੂਰਾ ਕੀਤਾ ਹੈ। ਦੱਸ ਦਈਏ ਉਹ ਲੈਕਚਰਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਕੀਨੀਆ ‘ਚ ਸਿੱਖਿਆ ਖੇਤਰ ਚ 33 ਸਾਲ ਤੱਕ ਆਪਣੀ ਸੇਵਾਵਾਂ ਦਿੱਤੀਆਂ ਤੇ ਵਾਪਿਸ ਪੰਜਾਬ ਆ ਗਏ। ਮਾਸਟਰ ਡਿਗਰੀ ਹਾਸਿਲ ਕਰਨ ਤੋਂ ਬਾਅਦ ਹੁਣ ਉਹ ਬੱਚਿਆਂ ਦੇ ਲਈ ਕਿਤਾਬਾਂ ਲਿਖਣਾ ਚਾਹੁੰਦੇ ਹਨ।

Related Post