ਸੋਨਾਲੀ ਬੇਂਦਰੇ ਦੀ ਬਰਥਡੇ ਪਾਰਟੀ ਤੇ ਪੁੱਜੇ ਇਹ ਸਿਤਾਰੇ

By  Lajwinder kaur January 3rd 2019 05:22 PM

ਬਾਲੀਵੁੱਡ ਦੀ ਅਦਾਕਾਰਾ ਸੋਨਾਲੀ ਬੇਂਦਰੇ ਜਿਹਨਾਂ ਨੇ ਹਾਲ ਹੀ ‘ਚ ਕੈਂਸਰ ਦੀ ਜੰਗ ਜਿੱਤ ਕੇ ਵਾਪਿਸ ਆਪਣੇ ਦੇਸ਼ ਪਰਤੇ ਹਨ। ਮੁੰਬਈ ਪਹੁੰਚ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਤੇ ਇਸ ਖੁਸ਼ੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਉਹਨਾਂ ਨੇ ਸ਼ੇਅਰ ਕੀਤਾ ਸੀ।

https://www.instagram.com/p/BsFWiC2hF7k/

ਸੋਨਾਲੀ ਬੇਂਦਰੇ ਦੇ ਪਤੀ ਗੋਲਡੀ ਬਹਿਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਗੋਲਡੀ ਬਹਿਲ ਨੇ ਆਪਣੀ ਪਤਨੀ ਦੇ ਜਨਮਦਿਨ ਤੇ ਬਹੁਤ ਹੀ ਭਾਵੁਕ ਮੈਸਜ਼ ਨੂੰ ਸ਼ੇਅਰ ਕੀਤਾ ਹੈ। ਪਿਛਲਾ ਸਾਲ ਉਹਨਾਂ ਲਈ ਬਹੁਤ ਹੀ ਸੰਘਰਸ਼ਪੂਰਣ ਰਿਹਾ, ਕੈਂਸਰ ਵਰਗੀ ਬਿਮਾਰੀ ਦੇ ਇਲਾਜ ਕਰਵਾਉਣ ਲਈ ਉਹਨਾਂ ਨੇ ਕਈ ਮਹੀਨੇ ਨਿਊਯਾਰਕ ‘ਚ ਰਹਿਣਾ ਪਿਆ ਸੀ।

https://www.instagram.com/p/BsFp9gQF0xk/

ਹੋਰ ਵੇਖੋ: ਮਿਲਿੰਦ ਗਾਬਾ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼

ਸੋਨਾਲੀ ਬੇਂਦਰੇ ਜਿਹਨਾਂ ਨੇ ਆਪਣੇ 44ਵਾਂ ਜਨਮਦਿਨ ਨੂੰ ਸੈਲੀਬ੍ਰੇਟ ਕੀਤਾ। ਇਸ ਬਰਥਡੇ ਪਾਰਟੀ ਤੇ ਨਵੇਂ ਸਾਲ ਦੇ ਜਸ਼ਨ ਨੂੰ ਆਪਣੇ ਪਰਿਵਾਰ ਤੇ ਬਾਲੀਵੁੱਡ ਦੇ ਖਾਸ ਦੋਸਤ ਨਾਲ ਹੀ ਮਨਾਇਆ । ਇਸ ਮੌਕੇ ਤੇ ਉਹ ਕਾਫੀ ਸਟਾਇਲਿਸ਼ ਨਜ਼ਰ ਆ ਰਹੀ ਸੀ, ਉਹਨਾਂ ਨੇ ਵ੍ਹਾਇਟ ਰੰਗ ਦੀ ਸ਼ਰਟ ਦੇ ਨਾਲ ਸ਼ਿਮਰੀ ਸਿਲਵਰ ਰੰਗ ਦੀ ਸਕਰਟ ਪਾਈ ਹੋਈ ਸੀ। ਇਸ ਪਾਰਟੀ ‘ਚ ਉਹਨਾਂ ਦੀ ਬੈਸਟ ਫਰੈਂਡ  ਸੁਜ਼ੇਨ ਖਾਨ, ਗਾਇਤਰੀ ਓਬਰਾਏ, ਰਿਤਿਕ ਰੋਸ਼ਨ, ਵਿਵੇਕ ਓਬਰਾਏ ਤੇ ਅਭਿਨੇਤਾ ਕੁਨਾਲ ਕਪੂਰ ਵੀ ਆਪਣੀ ਪਤਨੀ ਦੇ ਨਾਲ ਸ਼ਾਮਿਲ ਹੋਏ ਸਨ।

Related Post