ਸੋਨਮ ਬਾਜਵਾ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਿਸ ਖੇਤਰ ‘ਚ ਕੰਮ ਕਰਦੀ ਸੀ ਅਦਾਕਾਰਾ

By  Shaminder August 16th 2022 12:34 PM

ਅਦਾਕਾਰਾ ਸੋਨਮ ਬਾਜਵਾ (Sonam Bajwa) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਸੋਨਮ ਬਾਜਵਾ ਅੱਜ ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਪਾਲੀਵੁੱਡ ‘ਚ ਆਉਣ ਤੋਂ ਪਹਿਲਾਂ ਬਤੌਰ ਏਅਰ ਹੋਸਟੈੱਸ ਕੰਮ ਕਰਦੀ ਸੀ ।

Image Source: Instagram

ਹੋਰ ਪੜ੍ਹੋ : ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਫ਼ਿਲਮ ‘ਜਿੰਦ ਮਾਹੀ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼

ਇਸੇ ਦੌਰਾਨ ਉਸ ਨੇ ਕਈ ਬਿਊਟੀ ਕਾਂਟੈਸਟ ‘ਚ ਹਿੱਸਾ ਲਿਆ ਅਤੇ ਮਾਡਲਿੰਗ ਦੇ ਖੇਤਰ ‘ਚ ਆਉਣ ਤੋਂ ਬਾਅਦ ਹੀ ਉਸ ਨੇ ਪੰਜਾਬੀ ਇੰਡਸਟਰੀ ‘ਚ ਪੈਰ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । ਸੋਨਮ ਬਾਜਵਾ ਨੇ ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਕਈ ਬਿਹਤਰੀਨ ਕਿਰਦਾਰ ਨਿਭਾਏ ਹਨ ।

Sonam Bajwa drops gorgeous pictures on Instagram; fans drop red hearts in comment section Image Source: Instagram

ਹੋਰ ਪੜ੍ਹੋ : ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’ ਓਟੀਟੀ ਪਲੇਟਫਾਰਮ ਉੱਤੇ ਹੋਈ ਰਿਲੀਜ਼, ਜਾਣੋ ਕਿੱਥੇ ਦੇਖ ਸਕਦੇ ਹੋਏ ਇਹ ਫ਼ਿਲਮ

ਭਾਵੇਂ ਉਹ ਦਿਲਜੀਤ ਦੋਸਾਂਝ ਦੇ ਨਾਲ ਸੰਜੀਦਾ ਵਿਸ਼ੇ ‘ਤੇ ਬਣੀ ਫ਼ਿਲਮ ਪੰਜਾਬ 84 ਹੋਵੇ ਜਾਂ ਫਿਰ ਐਮੀ ਵਿਰਕ ਦੇ ਨਾਲ ਆਈ ਫ਼ਿਲਮ ਨਿੱਕਾ ਜ਼ੈਲਦਾਰ ਹੋਵੇ । ਹਰ ਫ਼ਿਲਮ ‘ਚ ਉਸ ਨੇ ਆਪਣਾ ਬੈਸਟ ਦਿੱਤਾ ਹੈ । ਸੋਨਮ ਬਾਜਵਾ ਅੱਜ ਕੱਲ੍ਹ ਹਰ ਕਲਾਕਾਰ ਦੇ ਨਾਲ ਨਜ਼ਰ ਆ ਰਹੀ ਹੈ ।

sonam bajwa ,,,,.-m image From vikas mann song

ਅੜਬ ਮੁਟਿਆਰਾਂ ਫ਼ਿਲਮ ਦੇ ਨਾਲ ਉਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ ਅਤੇ ਇਸ ਫ਼ਿਲਮ ‘ਚ ਅਜੇ ਸਰਕਾਰੀਆ ਨਜ਼ਰ ਆਏ ਸਨ । ਹੁਣ ਇਸੇ ਹੀ ਕਲਾਕਾਰ ਦੇ ਨਾਲ ਹੀ ਫ਼ਿਲਮ ‘ਜਿੰਦ ਮਾਹੀ’ ਦੇ ਨਾਲ ਖੂਬ ਸੁਰਖੀਆਂ ਵਟੋਰ ਰਹੀ ਹੈ ।

 

View this post on Instagram

 

A post shared by Sonam Bajwa (@sonambajwa)

Related Post