ਮਸਤੀ ਭਰੇ ਅੰਦਾਜ਼ 'ਚ ਸੋਨਮ ਬਾਜਵਾ, ਦੇਖੋ ਵੀਡਿਓ

By  Rupinder Kaler October 31st 2018 05:12 AM

ਭੋਜਪੁਰੀ ਦਾ ਸਭ ਤੋਂ ਮਸ਼ਹੂਰ ਗਾਣਾ ਜਾਂ ਫਿਰ ਇਹ ਕਹਿ ਲਵੋ ਕਿ ਪੂਰੀ ਦੁਨੀਆ ਵਿੱਚ ਭੋਜਪੁਰੀ ਗਾਣਿਆਂ ਦੀ ਧਾਕ ਜਮਾਉਣ ਵਾਲਾ ਗੀਤ 'ਲਾਲੀਪੋਪ ਲਾਗੇਲੂ' ਜਦੋਂ ਵੀ ਵੱਜਦਾ ਹੈ ਸੁਣਨ ਵਾਲੇ ਝੂਮਣ ਲਈ ਮਜਬੂਰ ਹੋ ਜਾਂਦੇ ਹਨ । ਅਜਿਹਾ ਹੀ ਕੁਝ ਹੋਇਆ ਹੈ ਪੰਜਾਬੀ ਦੀ ਮਸ਼ਹੂਰ ਐਕਟਰੇਸ ਸੋਨਮ ਬਾਜਵਾ ਦੇ ਨਾਲ, ਇਹ ਗਾਣਾ ਜਦੋਂ ਹੀ ਉਹਨਾਂ ਦੇ ਸਾਹਮਣੇ ਵੱਜਿਆ, ਉਹਨਾਂ ਦੇ ਕਦਮ ਥਿਰਕਣ ਲੱਗ ਗਏ ਤੇ ਉਹਨਾਂ ਨੇ ਜਮਕੇ ਇਸ ਗਾਣੇ 'ਤੇ ਡਾਂਸ ਕੀਤਾ ।

ਹੋਰ ਵੇਖੋ :ਆਪਣੀ ਹੀਰ ਸਲੇਟੀ ਨੂੰ ਜਲਦ ਲੈ ਕੇ ਆਉਣਗੇ ਜੌਰਡਨ ਸੰਧੂ

sonam bajwa sonam bajwa

ਭੋਜਪੁਰੀ ਦੇ ਇਸ ਸੁਪਰਹਿੱਟ ਗਾਣੇ 'ਤੇ ਇੱਕਲੀ ਸੋਨਮ ਹੀ ਨਹੀਂ ਥਿਰਕੀ ਉਸ ਦੇ ਦੋ ਹੋਰ ਸਾਥੀਆਂ ਨੇ ਵੀ ਖੂਬ ਡਾਂਸ ਕੀਤਾ । ਸੋਨਮ ਆਪਣੀ ਮੇਕਅੱਪ ਆਰਟਟਿਸਟ ਨੂੰ ਵੀਡਿਓ ਵਿੱਚ ਕੋਰੀਓਗ੍ਰਾਫਰ ਦੱਸ ਰਹੀ ਹੈ ।

ਹੋਰ ਵੇਖੋ :ਆਖਿਰ ਦਿਲਜੀਤ ਦੋਸਾਂਝ ਚੜਿਆ ਘੋੜੀ, ਦੇਖੋ ਵੀਡਿਓ

https://www.instagram.com/p/BpE4rZahnp-/?taken-by=sonambajwa

ਸੋਨਮ ਇਸ ਵੀਡੀਓ ਵਿੱਚ ਉਸ ਪੈਰਾਂ ਨੂੰ ਹੱਥ ਲਗਾਉਂਦੀ ਹੈ ਤੇ ਫਿਰ ਗਾਣੇ ਦੇ ਬੋਲਾਂ 'ਤੇ ਮਸਤੀ ਭਰੇ ਅੰਦਾਜ਼ ਵਿੱਚ ਥਿਰਕਣ ਲੱਗ ਜਾਂਦੀ ਹੈ । ਇਹ ਵੀਡਿਓ ਸ਼ੋਸਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ।

 

Related Post