ਆਪਣੀ ਹੀਰ ਸਲੇਟੀ ਨੂੰ ਜਲਦ ਲੈ ਕੇ ਆਉਣਗੇ ਜੌਰਡਨ ਸੰਧੂ 

Written by  Shaminder   |  October 30th 2018 06:53 AM  |  Updated: October 30th 2018 06:53 AM

ਆਪਣੀ ਹੀਰ ਸਲੇਟੀ ਨੂੰ ਜਲਦ ਲੈ ਕੇ ਆਉਣਗੇ ਜੌਰਡਨ ਸੰਧੂ 

ਜੌਰਡਨ ਸੰਧੂ ਜਲਦ ਹੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ 'ਹੀਰ ਸਲੇਟੀ' । ਇਹ ਗੀਤ ਸੱਤ ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।ਇਸ ਗਾਣੇ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਜਦਕਿ ਸੰਗੀਤਬੱਧ ਵੀ ਬੰਟੀ ਬੈਂਸ ਨੇ ਹੀ ਕੀਤਾ ਹੈ । ਗੀਤ ਦੀ ਫੀਚਰਿੰਗ 'ਚ ਜੌਰਡਨ ਸੰਧੂ ਦੇ ਨਾਲ ਸੋਨੀਆ ਮਾਨ ਨਜ਼ਰ ਆਉਣਗੇ । ਇਸ ਦਾ ਵੀਡਿਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਦਾ ਪੋਸਟਰ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ  : ਜੌਰਡਨ ਸੰਧੂ ਦੀ ਫਿਟਨੈੱਸ ਦਾ ਰਾਜ਼ ,ਵੇਖੋ ਵੀਡਿਓ

https://www.instagram.com/p/Bpb15cGlhkw/?hl=en&taken-by=jordansandhu

ਜੌਰਡਨ ਸੰਧੂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ ।ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ । ਜਿਸ 'ਚ ਉਹ ਆਪਣੇ ਇਸ ਗੀਤ ਬਾਰੇ ਜਾਣਕਾਰੀ ਦੇ ਰਹੇ ਨੇ ਅਤੇ ਗੀਤ ਨੂੰ ਗੁਨਗੁਣਾ ਰਹੇ ਨੇ । ਇਸ ਗੀਤ 'ਚ ਜੌਰਡਨ ਸੰਧੂ ਕਿਸ ਤਰ੍ਹਾਂ ਦੀ ਹੀਰ ਗਾਉਣ ਜਾ ਰਹੇ ਨੇ ।

https://www.instagram.com/p/BphNssYlYi1/?hl=en&taken-by=jordansandhu

ਇਹ ਸਭ ਜਾਨਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਸੱਤ ਨਵੰਬਰ ਦਾ ਜਿਸ ਦਿਨ ਇਹ ਗੀਤ ਰਿਲੀਜ਼ ਹੋਵੇਗਾ।ਪਰ ਇਸ ਗੀਤ ਨੂੰ ਲੈ ਕੇ ਜੌਰਡਨ ਸੰਧੂ ਕਾਫੀ ਉਤਸ਼ਾਹਿਤ ਨੇ । ਦੱਸ ਦਈਏ ਕਿ ਜੌਰਡਨ ਸੰਧੂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਸਰੋਤਿਆਂ ਵੱਲੋਂ ਵੀ ਉਨ੍ਹਾਂ ਦੇ ਗੀਤਾਂ ਨੂੰ ਸਮੇਂ-ਸਮੇਂ 'ਤੇ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

jordan sandhu jordan sandhu

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network