ਜਦੋਂ ਸੋਨਮ ਬਾਜਵਾ ਬਣ ਗਈ ਮੇਕਅਪ ਆਰਟਿਸਟ,ਕੀਤਾ ਗੁਰਨਾਮ ਭੁੱਲਰ ਦਾ ਮੇਕਅਪ,ਵੇਖੋ ਵੀਡੀਓ

By  Shaminder March 6th 2019 11:51 AM -- Updated: March 6th 2019 12:21 PM

ਸੋਨਮ ਬਾਜਵਾ ਬਣ ਗਈ ਹੈ ਮੇਕਅਪ ਆਰਟਿਸਟ ਅਤੇ ਉਨ੍ਹਾਂ ਨੇ ਗੁਰਨਾਮ ਭੁੱਲਰ ਦਾ ਮੇਕਅਪ ਕਰ ਦਿੱਤਾ ।ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸੋਨਮ ਬਾਜਵਾ ਅਦਾਕਾਰੀ ਛੱਡ ਕੇ ਮੇਕਅਪ ਆਰਟਿਸਟ ਬਣ ਗਈ ਹੈ ਤਾਂ ਤੁਹਾਡਾ ਸੋਚਣਾ ਗਲਤ ਹੈ । ਅਜਿਹਾ ਨਹੀਂ ਹੈ ਦਰਅਸਲ ਉਹ ਗੁਰਨਾਮ ਭੁੱਲਰ ਨਾਲ ਮਸਤੀ ਕਰ ਰਹੇ ਸਨ ਅਤੇ ਇਸ ਦੌਰਾਨ ਹੀ ਉਨ੍ਹਾਂ ਨੇ ਗੁਰਨਾਮ ਭੁੱਲਰ ਦਾ ਮੇਕਅਪ ਕੀਤਾ ।

ਹੋਰ ਵੇਖੋ :ਸਲਮਾਨ ਖ਼ਾਨ ਨੇ ਬਲਾਈਂਡ ਸਕੂਲ ‘ਚ ਜਾ ਕੇ ਦ੍ਰਿਸ਼ਟੀਹੀਣ ਬੱਚਿਆਂ ਨਾਲ ਕੀਤੀ ਮੁਲਾਕਾਤ,ਵੇਖੋ ਵੀਡੀਓ

gurnam bhuller and sonam bajwa movie guddiyan patole song mohobbat song out gurnam bhuller and sonam bajwa movie guddiyan patole song mohobbat song out

ਜਿਸ ਦਾ ਵੀਡੀਓ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਗੁਰਨਾਮ ਭੁੱਲਰ ਗੁੱਡੀਆਂ ਪਟੋਲੇ 'ਚ ਉਨ੍ਹਾਂ ਦੇ ਨਾਲ ਸਹਿ ਅਦਾਕਾਰਾ ਦੇ ਤੌਰ 'ਤੇ ਕੰਮ ਕਰਨ ਵਾਲੀ ਸੋਨਮ ਬਾਜਵਾ ਤੋਂ ਆਪਣਾ ਮੇਕਅੱਪ ਕਰਵਾਉਂਦੇ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਦੋਵੇਂ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਪੰਜਾਬੀ ਦੀ ਮਸ਼ਹੂਰ ਅਖਾਣ ਜੋ ਸੁੱਖ ਛੱਜੂ ਦੇ ਚੁਬਾਰੇ ਬਲਖ ਨਾ ਬੁਖਾਰੇ ਕਿਵੇਂ ਹੋਈ ਸੀ ਸ਼ੁਰੂ,ਜਾਣੋ ਇਤਿਹਾਸ,ਵੇਖੋ ਵੀਡੀਓ

https://www.instagram.com/p/BuoIRK0h4US/

ਗੁਰਨਾਮ ਭੁੱਲਰ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਨੇ । ਜਿਸ 'ਚ ਡਾਇਮੰਡ ਦੀ ਝਾਂਜਰ, ਜੱਟ ਜਿਮੀਂਦਾਰ, ਪੱਕ ਠੱਕ ਸਣੇ ਕਈ ਗੀਤ ਗਾ ਚੁੱਕੇ ਨੇ ਅਤੇ ਗੁੱਡੀਆਂ ਪਟੋਲੇ ਫ਼ਿਲਮ ਦੇ ਜ਼ਰੀਏ ਉਹ ਅਦਾਕਾਰੀ ਦੇ ਖੇਤਰ 'ਚ ਵੀ ਆਪਣੀ ਧਾਕ ਜਮਾਉਣ ਜਾ ਰਹੇ ਨੇ । ਅਦਾਕਾਰੀ ਦੇ ਖੇਤਰ 'ਚ ਉਨ੍ਹਾਂ ਨੂੰ ਕਿੰਨਾ ਪਸੰਦ ਕੀਤਾ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ,ਪਰ ਫਿਲਹਾਲ ਤਾਂ ਗੁਰਨਾਮ ਭੁੱਲਰ ਆਪਣੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ।

Related Post