ਸੋਨਮ ਬਾਜਵਾ ਨੇ ਸ਼ੇਅਰ ਕੀਤਾ ਆਪਣਾ ਦਿਲਕਸ਼ ਵੀਡੀਓ, ਦਿਖਾਈ ਦੇ ਰਹੇ ਨੇ ਭਾਰਤੀ ਪਹਿਰਾਵੇ ‘ਚ

By  Lajwinder kaur July 31st 2020 06:43 PM -- Updated: July 31st 2020 06:49 PM

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸੋਨਮ ਬਾਜਵਾ ਜੋ ਕਿ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ । ਉਨ੍ਹਾਂ ਨੇ ਪੰਜਾਬੀ ਸਿਨੇਮੇ ਨੂੰ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ ਨੇ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।

 

View this post on Instagram

 

Moh se naina milayee ke ? ?

A post shared by Sonam Bajwa (@sonambajwa) on Jul 30, 2020 at 5:54am PDT

ਹੋਰ ਵੇਖੋ : ‘Dil Ko Karaar Aaya’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਿਧਾਰਥ ਸ਼ੁਕਲਾ ਤੇ ਨੇਹਾ ਸ਼ਰਮਾ ਦੀ ਰੋਮਾਂਟਿਕ ਕਮਿਸਟਰੀ

ਉਨ੍ਹਾਂ ਨੇ ਆਪਣਾ ਇੱਕ ਵੀਡੀਓ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ । ਜਿਸ ‘ਚ ਉਹ ਕਾਲੇ ਰੰਗ ਦੇ ਭਾਰਤੀ ਪਹਿਰਾਵੇ ‘ਚ ਦਿਲਕਸ਼ ਨਜ਼ਰ ਆ ਰਹੇ ਨੇ । ਉਨ੍ਹਾਂ ਦੇ ਇਸ ਵੀਡੀਓ ‘ਚ ਹਿੰਦੀ ਗੀਤ ਸੁਣਨ ਨੂੰ ਮਿਲ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਅਜੇ ਤੱਕ ਦੋ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ ।

ਜੇ ਗੱਲ ਕਰੀਏ ਸੋਨਮ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਪਰਮੀਸ਼ ਵਰਮਾ ਦੇ ਨਾਲ ‘ਜਿੰਦੇ ਮੇਰੀਏ’ ਫ਼ਿਲਮ ‘ਚ ਦਿਖਾਈ ਦਿੱਤੇ ਸਨ । ਇਹ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ ।

Related Post