ਪਾਲੀਵੁੱਡ ਦੀ ਫੈਸ਼ਨ ਡਿਵਾ ਸੋਨਮ ਬਾਜਵਾ ਜੋ ਕਿ ਆਪਣੀ ਬੋਲਡ ਤੇ ਗਲੈਮਰ ਲੁੱਕ ਵਾਲੀਆਂ ਤਸਵੀਰਾਂ ਕਰਕੇ ਚਰਚਾ ‘ਚ ਬਣੀ ਰਹਿੰਦੀ ਹੈ। ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ, ਜਿੱਥੇ ਉਹ ਆਪਣੀ ਫਿਲਮਾਂ ਦੇ ਸ਼ੂਟ ਤੇ ਮਸਤੀ ਵਾਲੇ ਪਲਾਂ ਦੀਆਂ ਤਸਵੀਰਾਂ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram
ਹੋਰ ਵੇਖੋ: ਕਪਿਲ ਸ਼ਰਮਾ ਸਤੀਸ਼ ਕੌਲ ਦੀ ਮਦਦ ਕਰਨ ਲਈ ਆਏ ਅੱਗੇ
ਇਸ ਵਾਰ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਸ ‘ਚ ਉਹ ਬਹੁਤ ਹੀ ਸੋਹਣੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਤੋਤੀਆ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ ਤੇ ਨਾਲ ਹੀ ਚੈੱਕ ਡਿਜ਼ਾਇਨ ਵਾਲਾ ਸ਼ਾਲ ਲਿਆ ਹੋਇਆ ਹੈ। ਇਸ ਪੰਜਾਬੀ ਲੁੱਕ ‘ਚ ਸੋਨਮ ਬਾਜਵਾ ਬਹੁਤ ਹੀ ਦਿਲਕਸ਼ ਨਜ਼ਰ ਆ ਰਹੀ ਹੈ। ਉਹਨਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ, ‘ਤੇਰੇ ਸ਼ਹਿਰ ਵਾਲੀ ਸਾਨੂੰ, ਕਿੰਨੀ ਸੋਹਣੀ ਲੱਗਦੀ ਦੁਪਹਿਰ’। ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਕਿ ਸਰਦੀ ਦੇ ਮੌਸਮ ‘ਚ ਸੋਨਮ ਬਾਜਵਾ ਮੱਠੀ ਮੱਠੀ ਧੁੱਪ ਦਾ ਅਨੰਦ ਲੈ ਰਹੀ ਹੈ।
View this post on Instagram
tere shehar wali sanu , kini sohni lagdi dupehar ?
ਹੋਰ ਵੇਖੋ: ਠੱਗ ਲਾਈਫ ਦਾ ਨਸ਼ਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਸਿਰ ਚੱੜਿਆ
ਸੋਨਮ ਬਾਜਵਾ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਮੂਵੀਆਂ ਦਿੱਤੀਆਂ ਨੇ ਜਿਵੇਂ ਸੁਪਰ ਸਿੰਘ, ਕੈਰੀ ਆਨ ਜੱਟਾ-2, ਨਿੱਕਾ ਜ਼ੈਲਦਾਰ, ਨਿੱਕਾ ਜ਼ੈਲਦਾਰ-2, ਮੰਜੇ ਬਿਸਤਰੇ ਤੇ ਸਰਦਾਰ ਜੀ ਵਰਗੀ ਕਈ ਫਿਲਮਾਂ ‘ਚ ਕੰਮ ਕਰ ਚੁੱਕੀ ਹੈ, ਤੇ ਬਹੁਤ ਜਲਦ ‘ਮੁਕਲਾਵਾ’ ਤੇ ‘ਗੁੱਡੀਆਂ ਪਟੋਲੇ’ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।