ਕੀ ਸੋਨਮ ਬਾਜਵਾ ਕਰਨ ਜਾ ਰਹੇ ਨੇ ਗਾਇਕੀ ‘ਚ ਆਪਣਾ ਡੈਬਿਊ? ਦੇਖੋ ਵੀਡੀਓ

By  Lajwinder kaur June 25th 2019 02:52 PM -- Updated: June 25th 2019 02:53 PM

ਪੰਜਾਬੀ ਇੰਡਸਟਰੀ ਦੀ ਦਿਲਕਸ਼ ਅਦਾਕਾਰਾ ਸੋਨਮ ਬਾਜਵਾ ਜੋ ਕਿ ‘ਮੁਕਲਾਵਾ’ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਸੋਨਮ ਬਾਜਵਾ ਨੇ ਆਪਣੀ ਇੱਕ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਯੁਵਰਾਜ ਹੰਸ ਦੇ ਨਾਲ ਦਿਖਾਈ ਦੇ ਰਹੇ ਹਨ ਤੇ ਯੁਵਰਾਜ ਹੰਸ ਉਨ੍ਹਾਂ ਨੂੰ ਗਾਇਕੀ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਸੋਨਮ ਬਾਜਵਾ ਦੀਆਂ ਗੀਤ ਗਾਉਂਦਿਆਂ ਦੀਆਂ ਵੀਡੀਓਜ਼ ਸਾਹਮਣੇ ਆ ਚੁੱਕੀਆਂ ਨੇ।

View this post on Instagram

 

When the Jatti in me is in full swing...??

A post shared by Sonam Bajwa (@sonambajwa) on Jun 23, 2019 at 4:16am PDT

ਹੋਰ ਵੇਖੋ:ਕਪਿਲ ਸ਼ਰਮਾ ਨੇ ਦਿੱਤੀ ‘ਮਿੰਦੋ ਤਸੀਲਦਾਰਨੀ’ ਦੀ ਸਾਰੀ ਸਟਾਰ ਕਾਸਟ ਨੂੰ ਵਧਾਈ, ਦੇਖੋ ਵੀਡੀਓ

‘ਗੁੱਡੀਆਂ ਪਟੋਲੇ’ ਦੇ ਸ਼ੂਟ ਟਾਈਮ ਵੀ ਉਨ੍ਹਾਂ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਉਹ ਗੁਰਨਾਮ ਭੁੱਲਰ ਦੇ ਨਾਲ ਸੁਰ ਮਿਲਾਉਂਦੇ ਹੋਏ ਨਜ਼ਰ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਸੀ ਜਿਸ ‘ਚ ਉਹ ਪਰਮੀਸ਼ ਵਰਮਾ ਤੇ ਯੁਵਰਾਜ ਹੰਸ ਦੇ ਨਾਲ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਸਨ। ਉਨ੍ਹਾਂ ਦੀਆਂ ਇਨ੍ਹਾਂ ਵੀਡੀਓਜ਼ ਤੋਂ ਲੱਗਦਾ ਹੈ ਕਿ ਉਹ ਬਹੁਤ ਜਲਦ ਅਦਾਕਾਰੀ ਤੋਂ ਗਾਇਕੀ ਵੱਲ ਆਉਣ ਵਾਲੇ ਹਨ। ਪਰ ਇਸ ਬਾਰੇ ਸੋਨਮ ਬਾਜਵਾ ਨੇ ਕੋਈ ਆਫ਼ੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਹੈ। ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਮਿਊਜ਼ਿਕ ਡੈਬਿਊ ਦਾ ਇੰਤਜ਼ਾਰ ਬੇਸਬਰੀ ਦੇ ਨਾਲ ਕਰ ਰਹੇ ਹਨ।

View this post on Instagram

 

Ok so I will leave it to you guys to decide who’s owing it, who’s struggling to catch up the ‘Sur’ and who’s modelling effortlessly in the entire video ??? @parmishverma @yuvrajhansofficial

A post shared by Sonam Bajwa (@sonambajwa) on Mar 22, 2019 at 3:41pm PDT

ਜੇ ਗੱਲ ਕੀਤੀ ਜਾਵੇ ਸੋਨਮ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ‘ਸਿੰਘਮ’ ਤੇ ‘ਜਿੰਦ ਮੇਰੀਏ’ ‘ਚ ਪਰਮੀਸ਼ ਵਰਮਾ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

View this post on Instagram

 

Iss gane nu attempt karan laeyi maafi... But just coz it’s my fav. Wrapped Punjab schedule for #GudiyaanPatole 8March Singing lessons will continue with super adorable @gurnambhullarofficial

A post shared by Sonam Bajwa (@sonambajwa) on Dec 28, 2018 at 3:55am PST

Related Post