ਸੋਨਮ ਬਾਜਵਾ ਦੀਆਂ ਇਹ ਤਸਵੀਰਾਂ ਦੇਖਕੇ ਤੁਸੀਂ ਵੀ ਕਹੋਗੇ ‘ਤੈਨੂੰ ਸੂਟ ਸੂਟ ਕਰਦਾ’
ਪੰਜਾਬੀ ਇੰਡਸਟਰੀ ਦੀ ਬੇਹਦ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਜਿਹੜੀ ਕਿ ਆਪਣੀ ਅਦਾਵਾਂ ਦੇ ਨਾਲ ਸਭ ਦੇ ਦਿਲਾਂ ਉੱਤੇ ਰਾਜ ਕਰ ਰਹੀ ਹੈ। ਸੋਨਮ ਬਾਜਵਾ ਜੋ ਕਿ ਰੈਮੋ ਡਿਸੂਜ਼ਾ ਦੀ ਫਿਲਮ ‘ਏ.ਬੀ.ਸੀ.ਡੀ-3’ ਦੇ ਨਾਲ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਜਾ ਰਹੀ ਹੈ। ਸੋਨਮ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ, ਤੇ ਇਸ ਵਾਰ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਜਾਮਨੀ ਰੰਗ ਦਾ ਸੂਟ ਪਾਇਆ ਹੈ ਜਿਸ ‘ਚ ਉਹ ਬਹੁਤ ਹੀ ਖੂਬਸਰੂਤ ਨਜ਼ਰ ਆ ਰਹੀ ਹੈ ਨਾਲ ਹੀ ਉਹਨਾਂ ਨੇ ਗੋਲਡਨ ਰੰਗ ਦੀਆਂ ਚੂੜੀਆਂ ਪਾਈਆਂ ਹੋਈਆਂ ਨੇ। ਪੈਰਾਂ ‘ਚ ਉਹਨਾਂ ਨੇ ਗੋਲਡਨ ਰੰਗ ਦੀ ਪੰਜਾਬੀ ਜੁੱਤੀ ਪਾਈ ਹੋਈ ਹੈ। ਸੋਨਮ ਬਾਜਵਾ ਦੀ ਪੰਜਾਬੀ ਲੁੱਕ ਵਾਲੀਆਂ ਇਹ ਤਸਵੀਰਾਂ ਉਹਨਾਂ ਦੇ ਫੈਨਜ਼ ਵੱਲੋਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ।
View this post on Instagram
ਹੋਰ ਵੇਖੋ: ਜਾਣੋ ਨੀਰੂ ਬਾਜਵਾ ਨੂੰ ਕਿਉਂ ਪਸੰਦ ਹੈ ‘ਬਿੱਗ ਬੀ’ ਦਾ ਇਹ ਗਾਣਾ
ਸੋਨਮ ਬਾਜਵਾ ਜੋ ਕਿ ਬਹੁਤ ਜਲਦ ਪੰਜਾਬੀ ਫਿਲਮ ‘ਗੁੱਡੀਆਂ ਪਟੋਲੇ’ ‘ਚ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੇ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਹ ਮੂਵੀ 8 ਮਾਰਚ ਨੂੰ ਸਿਨਮਾ ਘਰਾਂ ‘ਚ ਰਿਲੀਜ਼ ਹੋਵੇਗੀ।
View this post on Instagram
Obsessed with this color ??♀️? #gudiyaanpatole 8th March