ਗੀਤਕਾਰ ਦੇਵ ਥਰੀਕੇਵਾਲਾ ਨੇ ਕੁਲਦੀਪ ਮਾਣਕ ਬਾਰੇ ਕੀਤਾ ਵੱਡਾ ਖੁਲਾਸਾ, ਦਿਲ ਛੂਹ ਜਾਂਦੀ ਹੈ ਵੀਡੀਓ 

By  Rupinder Kaler August 14th 2019 01:45 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੱਡੇ ਚਿਹਰੇ ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ ਤੇ ਮਸ਼ਹੂਰ ਗੀਤਕਾਰ ਦੇਵ ਥਰੀਕੇਵਾਲਾ ਦੀ ਇੱਕ ਵੀਡੀਓ ਸ਼ੇਅਰ ਕੀਤਾ ਹੈ ।ਇਸ ਵੀਡਿਓ ਵਿੱਚ ਗੀਤਕਾਰ ਦੇਵ ਥਰੀਕੇਵਾਲਾ ਮਰਹੂਮ ਗਾਇਕ ਕੁਲਦੀਪ ਮਾਣਕ ਦੇ ਸੁਭਾਅ ਨੂੰ ਲੈ ਕੇ ਅਹਿਮ ਖੁਲਾਸੇ ਕਰਦੇ ਹੋਏ ਨਜ਼ਰ ਆ ਰਹੇ ਹਨ ।

ਇਸ ਵੀਡੀਓ ਵਿੱਚ ਦੇਵ ਥਰੀਕੇਵਾਲਾ ਗਾਇਕ ਕੁਲਦੀਮ ਮਾਣਕ ਬਾਰੇ ਦੱਸ ਰਹੇ ਹਨ ਕਿ ਮਾਣਕ ਉਹ ਗਾਇਕ ਸੀ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ, ਤੇ ਇਹਨਾਂ ਭਾਵਨਾਵਾਂ ਦੀ ਕਦਰ ਵੀ ਕਰਦਾ ਸੀ ।

https://www.instagram.com/p/B1Gmi9chEiL/

ਇਸੇ ਲਈ ਮਾਣਕ ਕਿਸੇ ਦੇ ਘਰ ਅਖਾੜਾ ਲਗਾਉਣ ਲਈ ਮੂੰਹ ਮੰਗੀ ਕੀਮਤ ਨਹੀਂ ਸੀ ਵਸੂਲਦਾ । ਮਾਣਕ ਨੂੰ ਜਿੰਨੇ ਪੈਸੇ ਮਿਲਦੇ ਉਹ ਉਸ ਵਿੱਚ ਖੁਸ਼ ਰਹਿੰਦਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੀਤਕਾਰ ਦੇਵ ਥਰੀਕੇਵਾਲਾ ਤੇ ਕੁਲਦੀਪ ਮਾਨ ਦੀ ਜੋੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਜੋੜੀ ਸੀ । ਇਸ ਜੋੜੀ ਨੇ ਕਈ ਹਿੱਟ ਗਾਣੇ ਦਿੱਤੇ ਹਨ ਜਿਹੜੇ ਕਿ ਅੱਜ ਵੀ ਸੁਣੇ ਜਾਂਦੇ ਹਨ ।

Related Post