ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਪ੍ਰੀਤ ਸੋਨੀ ਕਰਿਉ ਤੇ ਪ੍ਰੀਤ ਸਿਆਂ ਲੈ ਕੇ ਆ ਰਹੇ ਗੀਤ

By  Aaseen Khan November 6th 2019 01:28 PM

ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬੀ ਸੰਗੀਤ ਜਗਤ 'ਚ ਹਰ ਰੋਜ਼ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਅਤੇ ਉਪਦੇਸ਼ ਬਿਆਨ ਕਰਦੇ ਗਾਣੇ ਗਾਇਕਾਂ ਵੱਲੋਂ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਲਿਸਟ 'ਚ ਟਿੱਕ ਟੌਕ ਸੋਸ਼ਲ ਮੀਡੀਆ ਐਪ ਤੋਂ ਸਟਾਰ ਬਣੇ ਗੁਰਪ੍ਰੀਤ ਸੋਨੀ ਯਾਨੀ ਸੋਨੀ ਕਰਿਉ ਦਾ ਨਾਮ ਵੀ ਜੁੜਨ ਵਾਲਾ ਹੈ। ਗੁਰਪ੍ਰੀਤ ਸੋਨੀ ਗਾਇਕ ਪ੍ਰੀਤ ਸਿਆਂ ਨਾਲ ਪ੍ਰਕਾਸ਼ ਪੁਰਬ ਮੌਕੇ 'ਬਾਬਾ ਨਾਨਕਾ' ਨਾਮ ਦਾ ਗੀਤ ਬਹੁਤ ਜਲਦ ਲੈ ਕੇ ਆ ਰਹੇ ਹੈ।

 

View this post on Instagram

 

Hnji Ssa ji Sareya nu lo ji Sada Sehla dharmik song BABA NANAKA Singr.#PreetSyaan @soni_crew0001 CREW Lyrics.@love_chananke Music.CREATIVE BEATS Goldy Sharma PRESENT #VSRecords & VIKAS SETHI

A post shared by Preet syaan (@preet_syaan) on Nov 4, 2019 at 7:34am PST

ਇਸ ਗੀਤ ਨੂੰ ਪ੍ਰੀਤ ਸਿਆਂ ਅਤੇ ਗੁਰਪ੍ਰੀਤ ਸੋਨੀ ਨੇ ਅਵਾਜ਼ ਦਿੱਤੀ ਹੈ। ਗਾਣੇ ਦਾ ਬੋਲ ਲਵ ਚਨਨਕੇ ਨੇ ਲਿਖੇ ਹਨ ਤੇ ਸੰਗੀਤ ਕ੍ਰੇਟਿਵ ਬੀਟਸ ਨੇ ਤਿਆਰ ਕੀਤਾ ਹੈ। ਦਿਲਜੀਤ ਦੋਸਾਂਝ ਨਾਲ ਛੜਾ ਫ਼ਿਲਮ ਦੇ ਗਾਣੇ 'ਚ ਡੈਬਿਊ ਕਰਨ ਤੋਂ ਬਾਅਦ ਸੋਨੀ ਕਰਿਉ ਵਾਲਾ ਗੁਰਪ੍ਰੀਤ ਸੋਨੀ ਕਈ ਗਾਣਿਆਂ 'ਚ ਫ਼ੀਚਰ ਕਰ ਚੁੱਕਿਆ ਹੈ।

ਆਪਣੀਆਂ ਟਿੱਕ ਟੌਕ ਵੀਡੀਓਜ਼ ਦੇ ਚਲਦਿਆਂ ਨੌਜਵਾਨਾਂ 'ਚ ਚਰਚਿਤ ਹੋਇਆ ਸੋਨੀ ਕਰਿਉ ਹੁਣ ਦੇਖਣਾ ਹੋਵੇਗਾ ਆਪਣਾ ਇਹ ਗੀਤ ਕਦੋਂ ਤੱਕ ਦਰਸ਼ਕਾਂ ਲਈ ਲੈ ਕੇ ਆਉਂਦੇ ਹਨ।

Related Post