Advertisment

ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਪ੍ਰੀਤ ਸੋਨੀ ਕਰਿਉ ਤੇ ਪ੍ਰੀਤ ਸਿਆਂ ਲੈ ਕੇ ਆ ਰਹੇ ਗੀਤ

author-image
By Aaseen Khan
New Update
ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਪ੍ਰੀਤ ਸੋਨੀ ਕਰਿਉ ਤੇ ਪ੍ਰੀਤ ਸਿਆਂ ਲੈ ਕੇ ਆ ਰਹੇ ਗੀਤ
Advertisment
ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬੀ ਸੰਗੀਤ ਜਗਤ 'ਚ ਹਰ ਰੋਜ਼ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਅਤੇ ਉਪਦੇਸ਼ ਬਿਆਨ ਕਰਦੇ ਗਾਣੇ ਗਾਇਕਾਂ ਵੱਲੋਂ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਲਿਸਟ 'ਚ ਟਿੱਕ ਟੌਕ ਸੋਸ਼ਲ ਮੀਡੀਆ ਐਪ ਤੋਂ ਸਟਾਰ ਬਣੇ ਗੁਰਪ੍ਰੀਤ ਸੋਨੀ ਯਾਨੀ ਸੋਨੀ ਕਰਿਉ ਦਾ ਨਾਮ ਵੀ ਜੁੜਨ ਵਾਲਾ ਹੈ। ਗੁਰਪ੍ਰੀਤ ਸੋਨੀ ਗਾਇਕ ਪ੍ਰੀਤ ਸਿਆਂ ਨਾਲ ਪ੍ਰਕਾਸ਼ ਪੁਰਬ ਮੌਕੇ 'ਬਾਬਾ ਨਾਨਕਾ' ਨਾਮ ਦਾ ਗੀਤ ਬਹੁਤ ਜਲਦ ਲੈ ਕੇ ਆ ਰਹੇ ਹੈ।
ਇਸ ਗੀਤ ਨੂੰ ਪ੍ਰੀਤ ਸਿਆਂ ਅਤੇ ਗੁਰਪ੍ਰੀਤ ਸੋਨੀ ਨੇ ਅਵਾਜ਼ ਦਿੱਤੀ ਹੈ। ਗਾਣੇ ਦਾ ਬੋਲ ਲਵ ਚਨਨਕੇ ਨੇ ਲਿਖੇ ਹਨ ਤੇ ਸੰਗੀਤ ਕ੍ਰੇਟਿਵ ਬੀਟਸ ਨੇ ਤਿਆਰ ਕੀਤਾ ਹੈ। ਦਿਲਜੀਤ ਦੋਸਾਂਝ ਨਾਲ ਛੜਾ ਫ਼ਿਲਮ ਦੇ ਗਾਣੇ 'ਚ ਡੈਬਿਊ ਕਰਨ ਤੋਂ ਬਾਅਦ ਸੋਨੀ ਕਰਿਉ ਵਾਲਾ ਗੁਰਪ੍ਰੀਤ ਸੋਨੀ ਕਈ ਗਾਣਿਆਂ 'ਚ ਫ਼ੀਚਰ ਕਰ ਚੁੱਕਿਆ ਹੈ। publive-image ਆਪਣੀਆਂ ਟਿੱਕ ਟੌਕ ਵੀਡੀਓਜ਼ ਦੇ ਚਲਦਿਆਂ ਨੌਜਵਾਨਾਂ 'ਚ ਚਰਚਿਤ ਹੋਇਆ ਸੋਨੀ ਕਰਿਉ ਹੁਣ ਦੇਖਣਾ ਹੋਵੇਗਾ ਆਪਣਾ ਇਹ ਗੀਤ ਕਦੋਂ ਤੱਕ ਦਰਸ਼ਕਾਂ ਲਈ ਲੈ ਕੇ ਆਉਂਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment