ਟਿੱਕ ਟੋਕ ਵਾਲੇ ਸੋਨੀ ਕਰਿਉ ਨਾਲ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦਾ ਦੇਖੋ ਰੰਗਾ ਰੰਗ ਪ੍ਰੋਗਰਾਮ

By  Aaseen Khan May 9th 2019 10:37 AM -- Updated: May 9th 2019 10:38 AM

ਟਿੱਕ ਟੋਕ ਵਾਲੇ ਸੋਨੀ ਕਰਿਉ ਨਾਲ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦਾ ਦੇਖੋ ਰੰਗਾ ਰੰਗ ਪ੍ਰੋਗਰਾਮ : ਸ਼ੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ਨੇ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਛੋਟੇ ਪਿੰਡਾਂ 'ਚ ਰਹਿੰਦੇ ਲੋਕਾਂ ਨੂੰ ਦੁਨੀਆਂ ਦੇ ਸਾਹਮਣੇ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਹੈ। ਅਜਿਹੇ ਬਹੁਤ ਸਾਰੇ ਲੋਕ ਹਨ ਜਿੰਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੋਂ ਆਪਣਾ ਵੱਡਾ ਨਾਮ ਬਣਾਇਆ ਹੈ। ਅਜਿਹਾ ਹੀ ਨਾਮ ਹੈ ਟਿੱਕ ਟੋਕ ਸ਼ੋਸ਼ਲ ਮੀਡੀਆ ਐਪ 'ਤੇ ਵਾਇਰਲ ਹੋਇਆ ਸੋਨੀ ਕਰਿਉ ਜਿਹੜੇ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨਾਲ ਉਹਨਾਂ ਦੀ ਫ਼ਿਲਮ ਛੜਾ ਦੇ ਗੀਤ 'ਚ ਨਜ਼ਰ ਆਉਣਗੇ। ਜਿਸ ਦਾ ਵੀਡੀਓ ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਹੈ।

 

View this post on Instagram

 

#Shadaa Ranga Rang Program 21st June Nu Worldwide ? @neerubajwa @jagdeepsidhu3 @thepawangill @soni_crew @aandaadvisors @bratfilmsofficial

A post shared by Diljit Dosanjh (@diljitdosanjh) on May 8, 2019 at 5:17am PDT

ਇਸ ਵੀਡੀਓ 'ਚ ਸੋਨੀ ਕਰਿਉ ਦਾ ਸਾਰੇ ਮੈਂਬਰ ਨਜ਼ਰ ਆ ਰਹੇ ਹਨ ਤੇ ਦਿਲਜੀਤ ਦੋਸਾਂਝ ਨਾਲ ਭੰਗੜਾ 'ਤੇ ਮਸਤੀ ਵੀ ਕਰ ਰਹੇ ਹਨ। ਸੋਨੀ ਕਰਿਉ ਨੇ ਟਿੱਕ ਟੋਕ 'ਤੇ ਕਾਫੀ ਨਾਮ ਖੱਟਿਆ ਹੈ ਥੋੜੇ ਸਮੇਂ 'ਚ ਹੀ ਉਹਨਾਂ ਦੀਆਂ ਵੀਡੀਓਜ਼ ਨੂੰ ਲੱਖਾਂ ਹੀ ਲੋਕਾਂ ਨੇ ਦੇਖਿਆ ਹੈ। ਟਿੱਕ ਟੋਕ 'ਤੇ ਧੁੰਮਾਂ ਪਾਉਣ ਤੋਂ ਬਾਅਦ ਸੋਨੀ ਕਰਿਉ ਹੁਣ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਧ ਹਿੱਟ ਜੋੜੀ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਨਾਲ ਪੰਜਾਬੀ ਫ਼ਿਲਮਾਂ 'ਚ ਵੀ ਧੁੰਮਾਂ ਪਾਉਣ ਵਾਲੇ ਹਨ।

ਹੋਰ ਵੇਖੋ : ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਬਣੀਆਂ ਹਨ ਸੱਚੀਆਂ ਘਟਨਾਵਾਂ ਤੇ ਜੀਵਨੀਆਂ ‘ਤੇ ਫ਼ਿਲਮਾਂ, ਜਾਣੋ ਉਹਨਾਂ ਕੁਝ ਫ਼ਿਲਮਾਂ ਬਾਰੇ

 

View this post on Instagram

 

The music created by my father Sh. Charanjit Ahuja Ji 25 years ago still rules the DJ floors.. Music Charts and apps like @indiatiktok This is the power of good music. Cheers to this squad for this beautiful video. #sachinahuja #likeforlikes #tagforlikes #friends #tiktok #retro #desi #music

A post shared by Sachin Ahuja (@thesachinahuja) on Apr 11, 2019 at 10:17pm PDT

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ਦੀ ਤਾਂ ‘ਛੜਾ’ ‘ਚ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ। ਫ਼ਿਲਮ ਛੜਾ ਨੂੰ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ। ਇਹ ਫ਼ਿਲਮ 21 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post