ਟਿੱਕ ਟੋਕ ਵਾਲੇ ਸੋਨੀ ਕਰਿਉ ਨਾਲ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦਾ ਦੇਖੋ ਰੰਗਾ ਰੰਗ ਪ੍ਰੋਗਰਾਮ

written by Aaseen Khan | May 09, 2019

ਟਿੱਕ ਟੋਕ ਵਾਲੇ ਸੋਨੀ ਕਰਿਉ ਨਾਲ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦਾ ਦੇਖੋ ਰੰਗਾ ਰੰਗ ਪ੍ਰੋਗਰਾਮ : ਸ਼ੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ਨੇ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਛੋਟੇ ਪਿੰਡਾਂ 'ਚ ਰਹਿੰਦੇ ਲੋਕਾਂ ਨੂੰ ਦੁਨੀਆਂ ਦੇ ਸਾਹਮਣੇ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਹੈ। ਅਜਿਹੇ ਬਹੁਤ ਸਾਰੇ ਲੋਕ ਹਨ ਜਿੰਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੋਂ ਆਪਣਾ ਵੱਡਾ ਨਾਮ ਬਣਾਇਆ ਹੈ। ਅਜਿਹਾ ਹੀ ਨਾਮ ਹੈ ਟਿੱਕ ਟੋਕ ਸ਼ੋਸ਼ਲ ਮੀਡੀਆ ਐਪ 'ਤੇ ਵਾਇਰਲ ਹੋਇਆ ਸੋਨੀ ਕਰਿਉ ਜਿਹੜੇ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨਾਲ ਉਹਨਾਂ ਦੀ ਫ਼ਿਲਮ ਛੜਾ ਦੇ ਗੀਤ 'ਚ ਨਜ਼ਰ ਆਉਣਗੇ। ਜਿਸ ਦਾ ਵੀਡੀਓ ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਹੈ।

ਇਸ ਵੀਡੀਓ 'ਚ ਸੋਨੀ ਕਰਿਉ ਦਾ ਸਾਰੇ ਮੈਂਬਰ ਨਜ਼ਰ ਆ ਰਹੇ ਹਨ ਤੇ ਦਿਲਜੀਤ ਦੋਸਾਂਝ ਨਾਲ ਭੰਗੜਾ 'ਤੇ ਮਸਤੀ ਵੀ ਕਰ ਰਹੇ ਹਨ। ਸੋਨੀ ਕਰਿਉ ਨੇ ਟਿੱਕ ਟੋਕ 'ਤੇ ਕਾਫੀ ਨਾਮ ਖੱਟਿਆ ਹੈ ਥੋੜੇ ਸਮੇਂ 'ਚ ਹੀ ਉਹਨਾਂ ਦੀਆਂ ਵੀਡੀਓਜ਼ ਨੂੰ ਲੱਖਾਂ ਹੀ ਲੋਕਾਂ ਨੇ ਦੇਖਿਆ ਹੈ। ਟਿੱਕ ਟੋਕ 'ਤੇ ਧੁੰਮਾਂ ਪਾਉਣ ਤੋਂ ਬਾਅਦ ਸੋਨੀ ਕਰਿਉ ਹੁਣ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਧ ਹਿੱਟ ਜੋੜੀ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਨਾਲ ਪੰਜਾਬੀ ਫ਼ਿਲਮਾਂ 'ਚ ਵੀ ਧੁੰਮਾਂ ਪਾਉਣ ਵਾਲੇ ਹਨ। ਹੋਰ ਵੇਖੋ : ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਬਣੀਆਂ ਹਨ ਸੱਚੀਆਂ ਘਟਨਾਵਾਂ ਤੇ ਜੀਵਨੀਆਂ ‘ਤੇ ਫ਼ਿਲਮਾਂ, ਜਾਣੋ ਉਹਨਾਂ ਕੁਝ ਫ਼ਿਲਮਾਂ ਬਾਰੇ
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ਦੀ ਤਾਂ ‘ਛੜਾ’ ‘ਚ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ। ਫ਼ਿਲਮ ਛੜਾ ਨੂੰ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ। ਇਹ ਫ਼ਿਲਮ 21 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

0 Comments
0

You may also like