ਭਾਰਤੀ ਚੋਣ ਕਮਿਸ਼ਨ ਨੇ ਸੋਨੂੰ ਸੂਦ ਨੂੰ ਬਣਾਇਆ ਪੰਜਾਬ ਰਾਜ ਦਾ ਸਟੇਟ ਆਈਕਨ

By  Rupinder Kaler November 17th 2020 10:27 AM

ਆਪਣੇ ਸਮਾਜ ਭਲਾਈ ਦੇ ਕੰਮਾਂ ਕਰਕੇ ਜਾਣੇ ਜਾਂਦੇ ਸੋਨੂੰ ਸੂਦ ਦੇ ਹਰ ਪਾਸੇ ਚਰਚੇ ਹਨ । ਇਸ ਸਭ ਦੇ ਚਲਦੇ ਸੋਨੂੰ ਸੂਦ ਨੂੰ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਰਾਜ ਦਾ ਸਟੇਟ ਆਈਕਨ ਚੁਣਿਆ ਹੈ। ਚੋਣ ਕਮਿਸ਼ਨ ਦੇ ਇਸ ਫੈਸਲੇ ਤੋਂ ਬਾਅਦ ਸੋਨੂੰ ਸੂਦ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ । ਸੋਨੂੰ ਨੇ ਇਸ ਸਨਮਾਨ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਸਭ ਨੂੰ ਲੈ ਕੇ ਮਾਣ ਮਹਿਸੂਸ ਕਰ ਰਹੇ ਹਨ ।

sonu sood 00000000000000

ਹੋਰ ਪੜ੍ਹੋ :

ਸ਼ਹਿਨਾਜ਼ ਗਿੱਲ ਦੀਆਂ ਇਹਨਾਂ ਹਰਕਤਾਂ ਕਰਕੇ ਪਿਤਾ ਸੰਤੋਖ ਸਿੰਘ ਨੂੰ ਦੋਸਤਾਂ ਅੱਗੇ ਹੋਣਾ ਪਿਆ ਸ਼ਰਮਿੰਦਾ

ਗੁਰਲੇਜ ਅਖਤਰ ਨੇ ਦੀਵਾਲੀ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ, ਭਰਾ ਅਤੇ ਭਾਬੀ ਦੀ ਪਹਿਲੀ ਦੀਵਾਲੀ ‘ਤੇ ਦਿੱਤੀ ਵਧਾਈ

sonusood-son-ayaan

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਨੇ ਲੌਕਡਾਉਨ ਦੌਰਾਨ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਸੀ। ਉਹ ਦੂਜੇ ਸੂਬਿਆਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਲਗਾਤਾਰ ਮਦਦ ਕਰਦੇ ਰਹੇ ਤਾਂ ਜੋ ਉਹ ਆਪਣੇ ਘਰਾਂ ਤੱਕ ਪਹੁੰਚ ਸਕਣ।

sonu-soodਇਸ ਵਾਰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਇੱਕ ਦੁਰਗਾ ਪੂਜਾ ਕਮੇਟੀ ਨੇ ਆਪਣੇ ਪੂਜਾ ਪੰਡਾਲ ਵਿੱਚ ਵੀ ਬਾਲੀਵੁੱਡ ਐਕਟਰ ਸੋਨੂੰ ਸੂਦ ਦੀ ਮੂਰਤੀ ਰੱਖੀ ਸੀ। ਹਾਲ ਹੀ ਵਿੱਚ ਉਨ੍ਹਾਂ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਯੋਗ ਵਰਤੋ ਕਰਨ ।

Related Post