ਸੋਨੂੰ ਸੂਦ ਲਈ ਸਟੇਜ 'ਤੇ ਕਵੀ ਨੇ ਸੁਣਾਈ ਕਵਿਤਾ, ਅਦਾਕਾਰ ਨੇ ਟਵੀਟ ਕਰਕੇ ਕਹੀ ਇਹ ਵੱਡੀ ਗੱਲ

By  Pushp Raj June 9th 2022 06:57 PM

ਕੋਰੋਨਾ ਦੌਰਾਨ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਬਹੁਤ ਮਦਦ ਕੀਤੀ। ਇਸ ਦੇ ਚੱਲਦੇ ਸੋਨੂੰ ਸੂਦ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਣ ਲੱਗਾ ਹੈ। ਇੱਕ ਪ੍ਰੋਗਰਾਮ ਦੇ ਦੌਰਾਨ ਇੱਕ ਕਵੀ ਨੇ ਸੋਨੂੰ ਸੂਦ ਲਈ ਸਟੇਜ਼ 'ਤੇ ਕਵਿਤਾ ਸੁਣਾਈ। ਜਦੋਂ ਸੋਨੂੰ ਸੂਦ ਨੂੰ ਇਹ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਕਵੀ ਦੀ ਤਾਰੀਫ ਕੀਤੀ।

image From instagram

ਕੋਰੋਨਾ ਦੌਰਾਨ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਬਹੁਤ ਮਦਦ ਕੀਤੀ। ਲੋਕਾਂ ਨੂੰ ਰੋਟੀ, ਕੱਪੜਾ ਅਤੇ ਮਕਾਨ ਵੀ ਮੁਹੱਇਆ ਕਰਵਾਏ। ਸੋਨੂੰ ਸੂਦ ਨਾਂ ਮਹਿਜ਼ ਇੱਕ ਚੰਗੇ ਅਭਿਨੇਤਾ ਹਨ ਬਲਕਿ ਹੁਣ ਇੱਕ ਸਮਾਜ ਸੇਵਕ ਵਜੋਂ ਵੀ ਜਾਣੇ ਜਾਂਦੇ ਹਨ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਸੋਨੂੰ ਸੂਦ ਨੂੰ ਪਸੰਦ ਨਾ ਕਰਦਾ ਹੋਵੇ। ਸੋਨੂੰ ਸੂਦ ਦੇ ਫੈਨਜ਼ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ।

ਹੁਣ ਸੋਨੂੰ ਸੋਨੂੰ ਦੇ ਇੱਕ ਫੈਨ ਨੇ ਉਨ੍ਹਾਂ ਨੂੰ ਇਕ ਕਵਿਤਾ ਸਮਰਪਿਤ ਕੀਤੀ ਹੈ। ਸੋਨੂੰ ਸੂਦ ਇਹ ਪ੍ਰਸ਼ੰਸਕ ਕੋਈ ਹੋਰ ਨਹੀਂ ਸਗੋਂ ਕਵੀ ਹੈ। ਉਸਦਾ ਨਾਮ ਸ਼ਾਹਰੁਖ ਸਿੱਦੀਕੀ ਹੈ। ਉਸ ਨੇ ਆਪਣੇ ਸਟੇਜ ਪਰਫਾਰਮੈਂਸ ਦੇ ਦੌਰਾਨ ਸੋਨੂੰ ਸੂਦ ਲਈ ਇੱਕ ਕਵਿਤਾ ਪੜ੍ਹੀ। ਉਸ ਦੀ ਕਵਿਤਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Image Source: Twitter

ਕਵਿਤਾ ਦੀਆਂ ਕੁਝ ਸਤਰਾਂ- ‘ਦਿਲ ਵਿੱਚ ਇਨਸਾਨੀਅਤ ਹੋਵੇ ਤਾਂ ਸ਼ਖ਼ਸੀਅਤ ਦੀ ਹੋਂਦ ਹੁੰਦੀ ਹੈ, ਜਿੱਥੇ ਵੀ ਕੋਈ ਆਵਾਜ਼ ਦਿੰਦਾ ਹੈ, ਉਹ ਵਿਅਕਤੀ ਮੌਜੂਦ ਹੁੰਦਾ ਹੈ, ਇੱਥੇ ਕਹਿਣ ਨੂੰ ਬਹੁਤ ਪੈਸਾ ਹੁੰਦਾ ਹੈ, ਪਰ ਕਿਤੇ ਕਰੋੜਾਂ ਵਿੱਚ। ਇੱਕ ਸੋਨੂੰ ਸੂਦ ਹੁੰਦਾ ਹੈ !!'

ਸੋਨੂੰ ਸੂਦ ਨੇ ਕਵਿਤਾ 'ਤੇ ਦਿੱਤੀ ਪ੍ਰਤੀਕਿਰਿਆ

ਅਦਾਕਾਰ ਲਈ ਪੜ੍ਹੀ ਗਈ ਇਸ ਕਵਿਤਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸੋਨੂੰ ਸੂਦ ਨੇ ਵੀ ਕਵਿਤਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ- 'ਦਿਲ ਜਿੱਤ ਲਿਆ ਭਾਈ।' ਸੋਨੂੰ ਸੂਦ ਦੇ ਇਸ ਟਵੀਟ 'ਤੇ ਲੋਕ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਤੁਸੀਂ ਵੀ ਕਰੋੜਾਂ ਭਾਰਤੀਆਂ ਦਾ ਦਿਲ ਜਿੱਤ ਲਿਆ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲੇ ਨੂੰ ਯਾਦ ਕਰ ਭਾਵੁਕ ਹੋਏ ਐਮੀ ਵਿਰਕ, ਸਿੱਧੂ ਦੇ ਮਾਪਿਆਂ ਲਈ ਆਖੀ ਇਹ ਗੱਲ

ਸੋਨੂੰ ਸੂਦ ਲਈ ਪੜ੍ਹੀ ਗਈ ਸ਼ਾਰੁਖ ਸਿੱਦੀਕੀ ਦੀ ਇਸ ਕਵਿਤਾ ਦੇ ਵੀਡੀਓ ਨੂੰ ਟਵਿੱਟਰ 'ਤੇ ਹੁਣ ਤੱਕ 2 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ 'ਤੇ ਹਜ਼ਾਰਾਂ ਲਾਈਕਸ ਵੀ ਆ ਚੁੱਕੇ ਹਨ। ਇਸ ਵੀਡੀਓ ਨੂੰ ਰੀਟਵੀਟ ਕਰਨ ਦੇ ਨਾਲ-ਨਾਲ ਲੋਕ ਇਸ ਨੂੰ ਇਕ-ਦੂਜੇ ਨਾਲ ਸ਼ੇਅਰ ਵੀ ਕਰ ਰਹੇ ਹਨ। ਇਸ ਵੀਡੀਓ ਨੂੰ ਟਵਿੱਟਰ 'ਤੇ @fcsonusoodmp ਨਾਮ ਦੇ ਅਕਾਊਂਟ ਨਾਲ ਪੋਸਟ ਕੀਤਾ ਗਿਆ ਹੈ।

दिल जीत लिया भाई ने। ❤️? https://t.co/jPjIufhNOs

— sonu sood (@SonuSood) June 7, 2022

Related Post