ਬਾਲੀਵੁੱਡ ਸਟਾਰ ਸੋਨੂੰ ਸੂਦ ਨੇ ਪੁਲਵਾਮਾ ਹਮਲੇ ‘ਚ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਤੇ ਕੀਤੀ ਮਾਲੀ ਸਹਾਇਤਾ

By  Lajwinder kaur March 14th 2019 05:46 PM -- Updated: March 14th 2019 05:54 PM

ਬਾਲੀਵੁੱਡ ਸਟਾਰ ਸੋਨੂੰ ਸੂਦ ਹਾਲ ਹੀ ਦੇ ਦਿਨਾਂ ‘ਚ ਪੰਜਾਬ ਆਏ ਹੋਏ ਹਨ। ਬੁੱਧਵਾਰ ਨੂੰ ਸੋਨੂੰ ਸੂਦ ਮੋਗਾ ਪਹੁੰਚੇ ਜਿੱਥੇ ਉਹ ਪੁਲਮਾਵਾ ਹਮਲੇ ਚ ਸ਼ਹੀਦ ਹੋਏ ਮੋਗਾ ਦੇ ਜਵਾਨ ਜੈਮਲ ਸਿੰਘ ਦੇ ਘਰ ਪਹੁੰਚੇ। ਹੈੱਡ ਕਾਂਸਟੇਬਲ ਜੈਮਲ ਸਿੰਘ ਮੋਗਾ ਦੇ ਗਲੋਟੀ ਪਿੰਡ ਦੇ ਵਸਨੀਕ ਸਨ। ਜਿੱਥੇ ਸੋਨੂੰ ਸੂਦ ਨੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੋਨੂੰ ਸੂਦ ਨੇ ਪਰਿਵਾਰ ਦੀ ਮਾਲੀ ਸਹਾਇਤਾ ਕਰਦੇ ਹੋਏ ਡੇਢ ਲੱਖ ਰੁਪਏ ਦਾ ਚੈੱਕ ਦਿੱਤਾ ਹੈ।Sonu Sood gives 1.5 lakh charity to martyr Jaimal Singh family

View this post on Instagram

 

RIP OUR HEORES ???? #pulwamaattack

A post shared by Sonu Sood (@sonu_sood) on Feb 15, 2019 at 4:25am PST

ਸੋਨੂੰ ਸੂਦ ਨੇ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੈਮਲ ਸਿੰਘ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਸੀ.ਆਰ.ਪੀ.ਐਫ. ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਪਰੇਸ਼ਾਨ ਸਨ ਤੇ ਉਹ ਇਹਨਾਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਲਈ ਕੁਝ ਕਰਨਾ ਚਾਹੁੰਦੇ ਸਨ। ਇਸੇ ਲਈ ਸੋਨੂੰ ਸੂਦ ਨੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਦੀ ਮਾਲੀ ਸਹਾਇਤਾ ਕਰਨ ਦਾ ਫੈਸਲਾ ਕੀਤਾ। ਇਸ ਅਹਿਮ ਮੌਕੇ ਉੱਤੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਅਤੇ ਫ਼ਿਲਮ ਜਗਤ ਦੀਆਂ ਕਈ ਹੋਰ ਨਾਮੀ ਹਸਤੀਆਂ ਜਿਵੇਂ ਗੌਤਮ, ਅਭੀ ਅਤੇ ਗਗਨਦੀਪ ਮਿੱਤਲ ਵੀ ਮੌਜੂਦ ਸਨ। ਦੱਸ ਦਈਏ ਪੁਲਵਾਮਾ ‘ਚ ਹੋਏ ਆਤਮਘਾਤੀ ਬੰਬ ਹਮਲੇ ਵਿਚ 42 ਤੋਂ ਵੱਧ ਜਵਾਨ ਸ਼ਹੀਦੇ ਹੋਏ ਸਨ।

Related Post