ਅਦਾਕਾਰ ਸੋਨੂੰ ਸੂਦ ਨੇ ਆਪਣੇ ਪ੍ਰਸ਼ੰਸਕ ਨੂੰ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼, ਵੀਡੀਓ ਵਾਇਰਲ

By  Rupinder Kaler December 28th 2020 09:38 AM -- Updated: December 28th 2020 09:39 AM

ਅਦਾਕਾਰ ਸੋਨੂੰ ਸੂਦ ਨੇ ਹੈਦਰਾਬਾਦ 'ਚ ਆਪਣੇ ਪ੍ਰਸ਼ੰਸਕ ਨੂੰ ਸਰਪ੍ਰਾਈਜ਼ ਦਿੱਤਾ। ਸੋਨੂੰ ਸੂਦ ਆਪਣੇ ਪ੍ਰਸ਼ੰਸਕ ਅਨਿਲ ਕੁਮਾਰ ਦੇ ਫਾਸਟ ਫੂਡ ਸੈਂਟਰ ਪਹੁੰਚੇ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਸੂਦ ਦੀਆਂ ਸੇਵਾਵਾਂ ਤੋਂ ਪ੍ਰੇਰਿਤ ਹੋ ਕੇ ਅਨਿਲ ਨੇ ਬੇਗਮਪੇਟ ਵਿੱਚ ਇੱਕ ਫਾਸਟ ਫੂਡ ਸੈਂਟਰ ਖੋਲ੍ਹਿਆ ਅਤੇ ਇਸਦਾ ਨਾਮ ਲਕਸ਼ਮੀ ਸੋਨੂੰ ਸੂਦ ਰੱਖਿਆ।

Sonu Sood

ਹੋਰ ਪੜ੍ਹੋ :

ਕਪਿਲ ਸ਼ਰਮਾ ਦੀ ਧੀ ਅਨਾਇਰਾ ਦੀਆਂ ਕਿਊਟ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ

ਗੌਹਰ ਖ਼ਾਨ ਤੇ ਜੈਦ ਦਰਬਾਰ ਦੇ ‘WEDDING RECEPTION’ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸ਼ਾਨਦਾਰ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ

Sonu_Sood

ਜਦੋਂ ਇਸ ਸਭ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸੋਨੂੰ ਸੂਦ ਤੱਕ ਪਹੁੰਚੀ ਤਾਂ ਉਹਨਾਂ ਫਾਸਟ ਫੂਡ ਸੈਂਟਰ ਵਿਖੇ ਆ ਕੇ ਅਨਿਲ ਕੁਮਾਰ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਸੋਨੂੰ ਸੂਦ ਨੇ ਅਨਿਲ ਵੱਲੋਂ ਬਣਾਏ ਚੌਲ ਖਾਧੇ ਅਤੇ ਉਸਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸੂਦ ਨੇ ਉਸ ਨੂੰ ਕਾਰੋਬਾਰ ਵਿਚ ਚੰਗੀ ਕਿਸਮਤ ਦੀ ਕਾਮਨਾ ਕੀਤੀ।

sonu

ਸੋਨੂੰ ਸੂਦ ਨੇ ਕਿਹਾ ਕਿ ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਨੂੰ ਤਲੇ ਹੋਏ ਚੌਲ ਬਹੁਤ ਪਸੰਦ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਹੈਦਰਾਬਾਦ ਦਾ ਸਭ ਤੋਂ ਵਧੀਆ ਫਾਸਟ ਫੂਡ ਇੱਥੇ ਬਣਾਇਆ ਜਾਵੇਗਾ। ਮੈਂ ਅਨਿਲ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਿੱਧੀਪੇਟ ਜਾਣਗੇ, ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਮੂਰਤੀ ਸਥਾਪਿਤ ਕੀਤੀ ਹੈ।

Related Post