ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਆਪੋ ਆਪਣੇ ਘਰਾਂ ਤੱਕ ਪਹੁੰਚਣ ਦੇ ਲਈ ਚੁੱਕਿਆ ਬੀੜਾ, ਕੁਝ ਇਸ ਤਰ੍ਹਾਂ ਕੀਤੀ ਮਦਦ

By  Lajwinder kaur May 11th 2020 04:29 PM

ਲਾਕਡਾਊਨ ਦੇ ਚੱਲਦੇ ਬਹੁਤ ਸਾਰੇ ਲੋਕ ਜਿੱਥੇ ਸੀ ਉਥੇ ਹੀ ਫਸ ਗਏ ਨੇ । ਜਿਸ ‘ਚ ਬਹੁਤ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਦੀ ਹੈ ਜੋ ਕਿ ਆਪਣੇ ਘਰਾਂ ਤੋਂ ਦੂਰ ਵੱਖ-ਵੱਖ ਰਾਜਾਂ ‘ਚ ਰੋਜ਼ੀ ਰੋਟੀ ਦੇ ਲਈ ਕੰਮ ਕਰਨ ਗਏ ਹੋਏ ਸਨ । ਤਾਲਾਬੰਦੀ ਹੋਣ ਕਰਕੇ ਮਜ਼ਦੂਰਾਂ ਨੂੰ ਵਾਪਿਸ ਆਪਣੇ ਘਰ ‘ਚ ਪਹੁੰਚਣ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ । ਕੁਝ ਮਜ਼ਦੂਰ ਤਾਂ ਪੈਦਲ ਹੀ ਆਪਣੇ ਘਰਾਂ ਵੱਲ ਨੂੰ ਨਿਕਲ ਪਏ ਨੇ ।

 

View this post on Instagram

 

Amid the covid outbreak Sonu Sood & Neeti Goel arranged ten buses to send migrant labors to their villages. The buses left from thane today. We thank the Maharashtra & Karnataka government for making this happen by giving permission to let these migrants reach their respective villages. @sonu_sood @goel.neeti #covid19 #covidreliefwarriors #sonusood #actor #reliefoperation #mumbai #staysafe #staysecure #stayhome #manavmanglani #thane #karnataka @manav.manglani

A post shared by Manav Manglani (@manav.manglani) on May 11, 2020 at 2:05am PDT

ਅਜਿਹੇ ‘ਚ ਬਾਲੀਵੁੱਡ ਸਿਤਾਰੇ ਸੋਨੂੰ ਸੂਦ ਮਦਦ ਦੇ ਲਈ ਅੱਗੇ ਆਏ ਨੇ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਸੋਨੂੰ ਸੂਦ ਅਤੇ ਨੀਤੀ ਗੋਇਲ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਭੇਜਣ ਲਈ ਦਸ ਬੱਸਾਂ ਦਾ ਪ੍ਰਬੰਧ ਕੀਤਾ ਹੈ । ਇਹ ਸਾਰੀਆਂ ਬੱਸਾਂ ਠਾਣੇ ਤੋਂ ਰਵਾਨਾ ਹੋਈਆਂ ਹਨ । ਮਹਾਰਾਸ਼ਟਰ ਅਤੇ ਕਰਨਾਟਕ ਸਰਕਾਰ ਦੀ ਸਹਿਮਤੀ ਦੇ ਨਾਲ ਇਨ੍ਹਾਂ ਬੱਸਾਂ ਨੂੰ ਰਵਾਨਾ ਕੀਤਾ ਹੈ । ਅਜਿਹਾ ਹੋਣ ਕਰਕੇ ਇਹ ਪ੍ਰਵਾਸੀਆਂ ਮਜ਼ਦੂਰ ਆਪਣੇ-ਆਪਣੇ ਪਿੰਡਾਂ ਵਿਚ ਪਹੁੰਚ ਸਕਣਗੇ ।

 

View this post on Instagram

 

Stay home stay safe ?

A post shared by Sonu Sood (@sonu_sood) on May 4, 2020 at 12:01am PDT

ਕੋਰੋਨਾ ਵਾਇਰਸ ਨੇ ਆਪਣਾ ਕਹਿਰ ਪੂਰੀ ਦੁਨੀਆ ‘ਚ ਫੈਲਾਇਆ ਹੋਇਆ ਹੈ ਤੇ ਹੁਣ ਤੱਕ ਦੁਨੀਆ ਭਰ ਤੋਂ ਚਾਰ ਮਿਲੀਅਨ ਲੋਕ ਇਸ ਵਾਇਰਸ ਤੋਂ ਪੀੜਤ ਹੋ ਚੁੱਕੇ ਨੇ । ਦੋ ਲੱਖ ਤੋਂ ਵੱਧ ਇਸ ਵਾਇਰਸ ਨੇ ਜਾਨਾਂ ਲੈ ਲਈਆਂ ਨੇ ।

 

 

Related Post