ਸੋਨੂੰ ਸੂਦ ਨੇ ਫਾਦਰਸ ਡੇਅ ‘ਤੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ

By  Lajwinder kaur June 21st 2021 10:40 AM

ਬਾਲੀਵੁੱਡ ਐਕਟਰ ਸੋਨੂੰ ਸੂਦ ਜੋ ਕਿ ਏਨੀਂ ਦਿਨੀਂ ਹਰ ਇੱਕ ਭਾਰਤੀ ਲਈ ਕਿਸੇ ਮਸੀਹਾ ਬਣਿਆ ਹੋਇਆ ਹੈ। ਪਿਛਲੇ ਸਾਲ ਤੇ ਇਸ ਸਾਲ ਕੋਰੋਨਾ ਕਾਲ ‘ਚ ਸੋਨੂੰ ਸੂਦ ਨੇ ਜਿਸ ਗਰਮਜੋਸ਼ੀ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਹੈ, ਉਸ ਦੀ ਤਾਰੀਫ ਚਾਰੇ ਪਾਸੇ ਹੋ ਰਹੀ ਹੈ। ਸੋਨੂੰ ਸੂਦ ਸਮਾਜ ਸੇਵਾ ਕਰਕੇ ਪੂਰੇ ਦੇਸ਼ ‘ਚ ਹਰਮਨ ਪਿਆਰੇ ਹੋ ਚੁੱਕੇ ਹਨ। । ਸੋਨੂੰ ਸੂਦ ਰੀਲ ਲਾਈਫ਼ ਤੋਂ ਰੀਅਲ ਲਾਈਫ਼ ਹੀਰੋ ਬਣ ਕੇ ਸਭ ਦੇ ਸਾਹਮਣੇ ਆਏ ਹਨ । ਸੋਨੂੰ ਸੂਦ ਅਕਸਰ ਆਪਣੇ ਮਾਪਿਆਂ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਉਂਦੇ ਰਹਿੰਦੇ ਨੇ। ਬੀਤੇ ਦਿਨੀਂ ਫਾਦਰਸ ਡੇਅ ਮੌਕੇ ਤੇ ਵੀ ਐਕਟਰ ਸੋਨੂੰ ਸੂਦ ਨੇ ਵੀ ਪੋਸਟ ਪਾ ਕੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ।

Sonu-Sood image Image Source: Instagram

ਹੋਰ ਪੜ੍ਹੋ : ਪਰਮੀਸ਼ ਵਰਮਾ ‘Father’s Day’ ‘ਤੇ ਹੋਏ ਭਾਵੁਕ, ਪੋਸਟ ਸਾਂਝੀ ਕਰਕੇ ਕਿਹਾ-‘ਮੈਂ ਬਾਪੂ ਤੋਂ ਅਮੀਰ ਇਨਸਾਨ ਨਹੀਓ ਦੇਖਿਆ’

: ਪਿਤਾ ਦੇ ਪਿਆਰ ਤੇ ਬਲੀਦਾਨ ਨੂੰ ਬਿਆਨ ਕਰਦਾ ਆਰ ਨੇਤ ਦਾ ਨਵਾਂ ਗੀਤ ‘Bapu Bamb Banda’ ਹੋਇਆ ਰਿਲੀਜ਼, ਦੇਖੋ ਵੀਡੀਓ

inside image of sonu sood emotional post on father's day

ਉਨ੍ਹਾਂ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਇੱਕ ਤਸਵੀਰ ਉਨ੍ਹਾਂ ਦੇ ਪਿਤਾ ਦੀ ਹੈ ਤੇ ਦੂਜੀ ਤਸਵੀਰ ‘ਚ ਉਹ ਆਪਣੇ ਪਿਤਾ ਦੇ ਸਕੂਟਰ ਦੇ ਨਾਲ ਨਜ਼ਰ ਆ ਰਹੇ ਨੇ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਪਿਆਰੇ ਪਿਤਾ ਜੀ,

ਤੁਸੀਂ ਭਾਵੇ ਮੇਰੇ ਕੋਲ ਨਹੀਂ ਹੋ ਪਰ ਤੁਹਾਡਾ ਪਸੰਦੀਦਾ ਸਕੂਟਰ ਹਮੇਸ਼ਾ ਮੇਰਾ ਲਈ ਸਭ ਤੋਂ ਬੇਸ਼ਕਿਮਤੀ ਰਹੇਗਾ’ । ਇਹ ਪੋਸਟ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਇਸ ਪੋਸਟ ਉੱਤੇ ਆ ਚੁੱਕੇ ਨੇ।

sonu sood with his fan Image Source: Instagram

ਸੋਨੂੰ ਸੂਦ ਨੇ ਸਾਲ 2001 ‘ਚ ਫ਼ਿਲਮ ਸ਼ਹੀਦ-ਏ-ਆਜ਼ਮ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਏਨੀਂ ਦਿਨੀਂ ਉਹ ਲੋਕ ਭਲਾਈ ਦੇ ਕੰਮ ਕਰ ਰਹੇ ਨੇ । ਲੋੜਵੰਦ ਲੋਕਾਂ ਨੂੰ ਭੋਜਨ, ਦਵਾਈਆਂ ਤੋਂ ਲੈ ਕੇ ਇਲਾਜ਼ ਸਭ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਉਹ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ‘ਚ ਪੂਰੀ ਮਦਦ ਕਰ ਰਹੇ ਨੇ।

Related Post