ਚਾਰ ਮਹੀਨੇ ਦੇ ਬੱਚੇ ਦੇ ਦਿਲ ਦੇ ਅਪਰੇਸ਼ਨ ਲਈ ਚਾਹੀਦੇ ਸਨ 7 ਲੱਖ ਰੁਪਏ, ਸੋਨੂੰ ਸੂਦ ਮਦਦ ਲਈ ਆਏ ਅੱਗੇ

By  Rupinder Kaler November 12th 2020 01:44 PM

ਸੋਨੂੰ ਸੂਦ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ । ਇਸ ਸਭ ਦੇ ਚੱਲਦੇ ਸੋਨੂੰ ਸੂਦ ਨੇ ਤੇਲੰਗਾਨਾ ਦੇ ਰਹਿਣ ਵਾਲੇ ਇੱਕ ਪਰਿਵਾਰ ਨੂੰ ਉਹਨਾਂ ਦੀ ਚਾਰ ਮਹੀਨੇ ਦੇ ਬੱਚੇ ਦੇ ਦਿਲ ਦੇ ਆਪ੍ਰੇਸ਼ਨ ਲਈ ਮਦਦ ਕੀਤੀ ਹੈ । ਪੰਡੋਪਾਲੀ ਬਾਬੂ ਅਤੇ ਰਜਿਤਾ ਦਾ ਚਾਰ ਮਹੀਨਿਆਂ ਦਾ ਪੁੱਤਰ ਅਦਵੈਤ ਸ਼ੌਰਿਆ, ਦਿਲ ਦੀ ਬਿਮਾਰੀ ਨਾਲ ਪੀੜਤ ਸੀ। ਸ਼ੌਰਿਆ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਇਲਾਜ ‘ਤੇ ਲਗਭਗ ਸੱਤ ਲੱਖ ਰੁਪਏ ਖਰਚ ਆਉਣਗੇ।

sonu-sood

ਹੋਰ ਪੜ੍ਹੋ :

ਅਦਾਕਾਰ ਰਣਜੀਤ ਦਾ ਹੈ ਅੱਜ ਜਨਮ ਦਿਨ, ਇਸ ਵਜ੍ਹਾ ਕਰਕੇ ਘਰੋਂ ਕੱਢ ਦਿੱਤਾ ਗਿਆ ਸੀ ਬਾਹਰ

ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਦਾ ਨੇਹਾ ਕੱਕੜ ਤੋਂ ਮਾਫੀ ਮੰਗਣ ਦਾ ਵੀਡੀਓ ਵਾਇਰਲ

sonu

ਜਿਵੇਂ ਕਿ ਬਾਬੂ ਇਕ ਕੋਰੀਅਰ ਕੰਪਨੀ ਵਿਚ ਕੰਮ ਕਰਦਾ ਹੈ, ਉਹ ਇਲਾਜ ਲਈ ਪੈਸੇ ਨਹੀਂ ਸਨ ਜੁਟਾ ਪਾ ਰਹੇ ਅਤੇ ਬੇਟੇ ਦੇ ਇਲਾਜ ਲਈ ਸਹਾਇਤਾ ਦੀ ਉਡੀਕ ਕਰ ਰਿਹਾ ਸੀ। ਬਾਬੂ ਨੇ ਹਾਲ ਹੀ ਵਿੱਚ ਆਪਣੇ ਬੇਟੇ ਨੂੰ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਉਸ ਦੇ ਪਿੰਡ ਦੇ ਵਸਨੀਕਾਂ ਅਤੇ ਉਨ੍ਹਾਂ ਦੇ ਦੋਸਤਾਂ ਨੇ ਸੋਨੂੰ ਸੂਦ ਨੂੰ ਇਸ ਬਾਰੇ ਟਵਿੱਟਰ ਰਾਹੀਂ ਦੱਸਿਆ ਅਤੇ ਅਦਵੈਤ ਦੇ ਇਲਾਜ ਵਿਚ ਮਦਦ ਦੀ ਅਪੀਲ ਕੀਤੀ।

sonu

ਬੱਚੇ ਦੇ ਪਿਤਾ ਨੇ ਕਿਹਾ ਕਿ ਸੋਨੂੰ ਸੂਦ ਨੇ ਉਸ ਦੇ ਟਵੀਟ ਦਾ ਜਵਾਬ ਦਿੱਤਾ ਅਤੇ ਵੱਧ ਤੋਂ ਵੱਧ ਮਦਦ ਕਰਨ ਦਾ ਭਰੋਸਾ ਦਿੱਤਾ। ਬਾਬੂ ਨੇ ਕਿਹਾ ਕਿ ਸੋਨੂੰ ਸੂਦ ਨੇ ਉਹਨਾਂ ਨੂੰ ਬੱਚੇ ਨੂੰ ਹੈਦਰਾਬਾਦ ਦੇ ਇਨੋਵਾ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਕਿਹਾ ਜਿੱਥੇ ਬੱਚੇ ਦਾ ਇਲਾਜ਼ ਚੱਲ ਰਿਹਾ ਹੈ ।ਬੱਚੇ ਦੇ ਮਾਪਿਆਂ ਨੇ ਸੋਨੂੰ ਸੂਦ ਦਾ ਇਸ ਦਿਆਲਤਾ ਲਈ ਧੰਨਵਾਦ ਕੀਤਾ ਹੈ।

Related Post