ਸੋਨੂੰ ਸੂਦ ਫਿਲਮ 'ਪਲਟਨ' ਦੀ ਪ੍ਰਮੋਸ਼ਨ ਲਈ ਪੁੱਜੇ ਅੰਮ੍ਰਿਤਸਰ ,ਗੁਰੁ ਘਰ 'ਚ ਟੇਕਿਆ ਮੱਥਾ 

By  Shaminder August 24th 2018 11:13 AM

ਪੰਜਾਬ ਦੇ ਮੋਗਾ ਸ਼ਹਿਰ ਦੇ ਜੰਮਪਲ ਅਦਾਕਾਰ ਸੋਨੂੰ ਸੂਦ sonu sood ਅੱਜ ਬਾਲੀਵੁੱਡ 'ਚ ਆਪਣੀ ਧਾਕ ਜਮਾਈ ਬੈਠੇ ਨੇ । ਹੁਣ ਉਨ੍ਹਾਂ ਦੀ ਨਵੀਂ ਬਾਲੀਵੁੱਡ ਫਿਲਮ bollywood film ਆ ਰਹੀ ਹੈ 'ਪਲਟਨ' 1962 'ਚ ਹੋਏ ਯੁੱਧ 'ਤੇ ਬਣੀ ਇਸ ਫਿਲਮ ਨੂੰ ਲੈ ਕੇ ਸੋਨੂੰ ਸੂਦ ਵੀ ਕਾਫੀ ਉਤਸ਼ਾਹਿਤ ਨੇ ਅਤੇ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਜੈਕੀ ਸ਼ਰਾਫ ,ਅਰਜਨ ਰਾਮਪਾਲ ਤੋਂ ਇਲਾਵਾ ਹੋਰ ਕਈ ਸਿਤਾਰੇ ਵੀ ਨਜ਼ਰ ਆਉਣਗੇ।ਇਸ ਤੋਂ ਇਲਾਵਾ ਗੁਰਮੀਤ ਚੌਧਰੀ,ਹਰਸ਼ਵਰਧਨ ਰਾਣੇ ,ਸਿਧਾਂਤ ਕਪੂਰ,ਮੋਨਿਕਾ ਗਿੱਲ ,ਈਸ਼ਾ ਗੁਪਤਾ ਸਣੇ ਹੋਰ ਕਈ ਸਿਤਾਰਿਆਂ ਨੇ ਵੀ ਫਿਲਮ 'ਚ ਕੰਮ ਕੀਤਾ ਹੈ।ਇਸ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਸੋਨੂੰ ਸੂਦ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ ।ਜਿੱਥੇ ਉਨ੍ਹਾਂ ਨੇ ਫਿਲਮ ਦੀ ਪ੍ਰਮੋਸ਼ਨ ਕੀਤੀ ।ਇਸ ਤੋਂ ਬਾਅਦ ਸੋਨੂੰ ਸੂਦ ਗੁਰੁ ਘਰ 'ਚ ਮੱਥਾ ਟੇਕਣ ਲਈ ਵੀ ਪਹੁੰਚ ।

https://www.instagram.com/p/Bm205ePHB_W/?taken-by=ptc.network

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚ ਉਹ ਫਿਲਮ ਦੀ ਕਾਮਯਾਬੀ ਲਈ ਅਰਦਾਸ ਕਰਨ ਵੀ ਪੁੱਜੇ । ਜਿਸਦਾ ਇੱਕ ਐਕਸਕਲਿਊੁਸਿਵ ਵੀਡਿਓ ਵੀ ਸਾਹਮਣੇ ਆਇਆ ਹੈ । ਜਿਸ 'ਚ ਸੋਨੂੰ ਸੂਦ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਚੋਂ ਮੱਥਾ ਟੇਕ ਕੇ ਬਾਹਰ ਆਉਂਦੇ ਦਿਖਾਈ ਦੇ ਰਹੇ ਨੇ।ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੋਨੂੰ ਸੂਦ ਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਣ ਦੀ ਖਬਰ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਮਿਲੀ ਤਾਂ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਲੋਕ ਉਤਾਵਲੇ ਦਿਖਾਈ ਦਿੱਤੇ।

Sonu Sood, Harshvardhan Rane, Gurmeet Choudhary, Arjun Rampal, Jackie Shroff, Siddhanth Kapoor, Luv Sinha, J P Dutta at Wrap Up Party Of Film Paltan in Arth on 7th March 2018 shown to user

 

 

Related Post