ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਬਿਹਾਰ ਦੇ ਮਜ਼ਦੂਰ ਭਰਾਵਾਂ ਨੂੰ ਕੀਤੀ ਇਹ ਅਪੀਲ

By  Rupinder Kaler October 28th 2020 02:35 PM -- Updated: October 28th 2020 02:37 PM

ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ ਹੈ। ਸਵੇਰ ਤੋਂ ਹੀ ਲੋਕ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਖੜ੍ਹੇ ਦਿਖਾਈ ਦੇ ਰਹੇ ਹਨ । ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਹਰ ਸਿਆਸੀ ਆਗੂ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰੀ ਦੀ ਵਰਤਂੋ ਕਰਨ ਦੀ ਅਪੀਲ ਕਰ ਰਿਹਾ ਹੈ । ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਵੀ ਬਿਹਾਰ ਦੇ ਮਜ਼ਦੂਰ ਭਰਾਵਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ।

sonu-sood

ਹੋਰ ਪੜ੍ਹੋ :-

ਸਾਲ 2021 ’ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ ਗਿੱਪੀ ਗਰੇਵਾਲ

ਨੀਰੂ ਬਾਜਵਾ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ,ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਉਨ੍ਹਾਂ ਟਵੀਟ ਕਰਕੇ ਕਿਹਾ ਹੈ ਉਹ ਵੋਟ ਪਾਉਣ ਸਮੇਂ ਆਪਣੇ ਦਿਮਾਗ ਦੀ ਵਰਤੋਂ ਕਰਨ ਤਾਂ ਜੋ ਸਹੀ ਉਮੀਦਵਾਰ ਦੀ ਜਿੱਤ ਹੋ ਸਕੇ । ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ, "ਜਿਸ ਦਿਨ ਸਾਡੇ ਬਿਹਾਰੀ ਭਰਾਵਾਂ ਨੂੰ ਘਰ ਛੱਡ ਕੇ ਕਿਸੇ ਹੋਰ ਸੂਬੇ ਵਿੱਚ ਨਹੀਂ ਜਾਣਾ ਪਏਗਾ। ਜਿਸ ਦਿਨ ਦੂਸਰੇ ਰਾਜਾਂ ਦੇ ਲੋਕ ਕੰਮ ਲੱਭਣ ਲਈ ਬਿਹਾਰ ਆਉਣਗੇ। ਉਸ ਦਿਨ ਦੇਸ਼ ਜਿੱਤੇਗਾ ਪਰ ਵੋਟ ਪਾਉਣ ਲਈ ਬਟਨ ਉਂਗਲ ਤੋਂ ਨਹੀਂ ਦਿਮਾਗ ਨਾਲ ਦਬਾਉਣਾ।

" ਸੋਨੂੰ ਸੂਦ ਤੋਂ ਇਲਾਵਾ ਅਦਾਕਾਰਾ ਤੇ ਕਾਂਗਰਸ ਆਗੂ ਉਰਮਿਲਾ ਮਾਤੋਂਡਕਰ ਨੇ ਵੀ ਟਵੀਟ ਕਰਕੇ ਬਿਹਾਰ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਰਮਿਲਾ ਮਾਤੋਂਡਕਰ ਨੇ ਟਵੀਟ ਵਿੱਚ ਲਿਖਿਆ, "ਬਿਹਾਰ ਦੇ ਪਿਆਰੇ ਭਰਾਵੋ ਅਤੇ ਭੈਣੋ, ਅੱਜ ਵੋਟਿੰਗ ਹੈ। ਆਪਣੀ ਵੋਟ ਦਿਓ।

ਕਿਰਪਾ ਕਰਕੇ ਇਸ ਦ੍ਰਿਸ਼ ਨੂੰ ਯਾਦ ਰੱਖੋ।" ਇਸ ਦੇ ਨਾਲ ਹੀ ਉਨ੍ਹਾਂ ਬਿਹਾਰ ਚੋਣ, ਬਿਹਾਰ ਵਿਧਾਨਸਭਾ ਚੋਣ ਤੇ ਬਿਹਾਰ ਚੋਣ 2020 ਹੈਸ਼ਟੈਗ ਲਗਾਏ। ਦੱਸ ਦੇਈਏ ਕਿ ਬਿਹਾਰ ਵਿੱਚ ਤਿੰਨ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ ਅਗਲੇ ਮਹੀਨੇ 10 ਨਵੰਬਰ ਨੂੰ ਹੋਵੇਗੀ।

Related Post