ਸਾਲ 2021 ’ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ ਗਿੱਪੀ ਗਰੇਵਾਲ

Written by  Rupinder Kaler   |  October 28th 2020 01:33 PM  |  Updated: October 28th 2020 01:33 PM

ਸਾਲ 2021 ’ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ ਗਿੱਪੀ ਗਰੇਵਾਲ

ਗਿੱਪੀ ਗਰੇਵਾਲ ਸਾਲ 2021 ’ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ । ਗਿੱਪੀ ਨੇ ਆਪਣੀ ਫਿਲਮ ‘ਪਾਣੀ ’ਚ ਮਧਾਣੀ’ ਦੀ ਸ਼ੂਟਿੰਗ ਲਗਪੱਗ ਮੁਕੰਮਲ ਕਰ ਲਈ ਹੈ, ਤੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਨਵੀਂ ਫਿਲਮ ‘ਫੱਟੇ ਦਿੰਦੇ ਚੱਕ ਪੰਜਾਬੀ’ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

Gippy-Grewal

ਹੋਰ ਪੜ੍ਹੋ :-

Gippy-Grewal

ਗਿੱਪੀ ਦੀ ਫ਼ਿਲਮ ‘ਪਾਣੀ ’ਚ ਮਧਾਣੀ’ ਫਿਲਮ ਵਾਂਗ ‘ਫੱਟੇ ਦਿੰਦੇ ਚੱਕ ਪੰਜਾਬੀ’ ਫਿਲਮ ਦੀ ਸ਼ੂਟਿੰਗ ਵੀ ਯੂ. ਕੇ. ’ਚ ਹੋ ਰਹੀ ਹੈ। ਜਿਸ ਦੀ ਜਾਣਕਾਰੀ ਗਿੱਪੀ ਨੇ ਖੁਦ ਫਿਲਮ ਦੇ ਮਹੂਰਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਸੀ । ਇਸ ਫਿਲਮ ’ਚ ਗਿੱਪੀ ਗਰੇਵਾਲ ਮੁੜ ਨੀਰੂ ਬਾਜਵਾ ਨਾਲ ਨਜ਼ਰ ਆਉਣ ਵਾਲੇ ਹਨ।

Gippy-Grewal

ਫੈਨਜ਼ ਲਈ ਖੁਸ਼ੀ ਦੀ ਗੱਲ ਇਹ ਹੈ ਕਿ 2021 ’ਚ ਗਿੱਪੀ ਤੇ ਨੀਰੂ ਇਕ ਨਹੀਂ, ਸਗੋਂ ਦੋ ਫਿਲਮਾਂ ’ਚ ਇਕੱਠੇ ਨਜ਼ਰ ਆਉਣ ਵਾਲੇ ਹਨ।ਇਸ ਫਿਲਮ ਨੂੰ ਮਨੀਸ਼ ਭੱਟ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫਿਲਮ ਨੂੰ ਗਿੱਪੀ ਗਰੇਵਾਲ ਆਸ਼ੂ ਮੁਨੀਸ਼ ਸਾਹਨੀ ਤੇ ਅਨੀਕੇਤ ਕਵਾਡੇ ਪ੍ਰੋਡਿਊਸ ਕਰ ਰਹੇ ਹਨ। ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਜਗਦੀਪ ਵੜਿੰਗ ਨੇ ਲਿਖੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network