ਬੇਮੇਲ ਵਿਆਹ ਦੀ ਗੱਲ ਕਰਦਾ ਗੀਤ 'ਮਿਸ ਮੈਚ' ਗਾਇਕ ਸੋਨੂੰ ਵਿਰਕ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਹੋਇਆ ਰਿਲੀਜ਼

By  Shaminder November 21st 2019 12:43 PM

'ਮਿਸ ਮੈਚ', ਗਾਇਕ ਸੋਨੂੰ ਵਿਰਕ ਤੇ ਪੰਜਾਬ ਦੀ ਬੁਲੰਦ ਆਵਾਜ਼ ਗੁਰਲੇਜ਼ ਅਖ਼ਤਰ ਦਾ ਗੀਤ ਮਿਸ ਮੈਚ ਰਿਲੀਜ਼ ਹੋ ਚੁੱਕਿਆ ਹੈ । 'ਮਿਸ ਮੈਚ' ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦਾ 20 ਨਵੰਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ । ਜੋਏ ਅਤੁਲ ਦੇ ਸੰਗੀਤ ਨਾਲ ਸਜਾਏ ਗਏ ਇਸ ਗਾਣੇ ਦੇ ਬੋਲ ਰਣਬੀਰ ਸਾਊਂਦਾ ਨੇ ਲਿਖੇ ਹਨ ।ਇਸ ਗੀਤ 'ਚ ਇੱਕ ਮਾਡਰਨ ਕੁੜੀ ਦੇ ਇੱਕ ਜੱਟ ਨਾਲ ਵਿਆਹ ਦੀ ਗੱਲ ਕੀਤੀ ਗਈ ਹੈ ।

ਹੋਰ ਵੇਖੋ:ਵਿਦੇਸ਼ ‘ਚ ਇਹ ਕੰਮ ਕਰਦੇ ਹੋਏ ਸਿਮੀ ਚਾਹਲ ਦੇ ਰੌਂਗਟੇ ਹੋਏ ਖੜੇ, ਵੀਡੀਓ ਕੀਤਾ ਸਾਂਝਾ

ਇਹ ਗੀਤ ਰੋਮਾਂਟਿਕ ਬੀਟ ਸੌਂਗ ਹੈ ਜਿਸ 'ਚ ਇੱਕ ਮਾਡਰਨ ਕੁੜੀ ਦੇ ਜੱਟ ਦੇ ਨਾਲ ਰਿਸ਼ਤੇ ਅਤੇ ਵਿਆਹ ਦੀ ਗੱਲ ਹੁੰਦੀ ਹੈ ।ਪਰ ਜਦੋਂ ਇਹ ਬੇਮੇਲ ਵਿਆਹ ਹੋ ਜਾਂਦਾ ਹੈ ਤਾਂ ਫਿਰ ਦੋਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹੀ ਇਸ ਗੀਤ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

miss match miss match

ਗੀਤ ਦੀ ਵੀਡੀਓ ਰਜਿੰਦਰ ਵੀ ਜੇ ਨੇ ਬਣਾਈ ਹੈ । ਸੋਨੂੰ ਵਿਰਕ ਤੇ ਗੁਰਲੇਜ਼ ਅਖ਼ਤਰ ਦੇ ਪ੍ਰਸ਼ੰਸਕਾਂ ਨੂੰ ਇਹ ਗੀਤ ਬੇਹੱਦ ਪਸੰਦ ਆ ਰਿਹਾ ਹੈ  । ਸੋਨੂੰ ਵਿਰਕ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ ।

 

Related Post