ਹਰਭਜਨ ਸ਼ੇਰਾ ਗਾਇਕੀ ਦੀ ਦੁਨੀਆਂ 'ਚ ਜਾਣਿਆ ਪਹਿਚਾਣਿਆ ਨਾਮ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਕੋਈ ਗੀਤ ਸੁਣਨ ਨੂੰ ਨਹੀਂ ਮਿਲਿਆ ਸੀ। ਪਰ ਹੁਣ ਹਰਭਜਨ ਸ਼ੇਰਾ ਵਾਪਸੀ ਕਰਨ ਜਾ ਰਹੇ ਹਨ ਆਪਣੇ ਨਵੇਂ ਗੀਤ ਸੋਲਮੇਟ ਦੇ ਨਾਲ। ਜੀ ਹਾਂ ਉਹਨਾਂ ਦਾ ਇਹ ਨਵਾਂ ਗੀਤ ਕੱਲ੍ਹ ਯਾਨੀ 7 ਅਗਸਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਸੁਣਨ ਨੂੰ ਮਿਲਣ ਵਾਲਾ ਹੈ। ਇਸ ਗੀਤ ਦੇ ਬੋਲ ਮਨੀ ਮਨਜੀਤ ਨੇ ਲਿਖੇ ਹਨ ਜਦਕਿ ਮਿਊਜ਼ਿਕ ਹੈਮੀ ਮਾਂਗਟ ਨੇ ਦਿੱਤਾ ਹੈ ।
View this post on Instagram
ਕੀ ਕੀ ਤੈਨੂੰ ਦੁੱਖ ਦੱਸੀਏ, ਮੁੱਖ ਮੋੜ ਕੇ, ਦਰਦਾਂ ਦੀ ਦਵਾ, ਗੋਰੀ ਗੋਰੀ ਵੀਣੀ, ਖ਼ਤ ਮੋੜ ਕੇ ਆਦਿ ਅਜਿਹੇ ਬਹੁਤ ਸਾਰੇ ਅਨੇਕਾਂ ਗੀਤ ਹਨ ਜਿੰਨ੍ਹਾਂ ਨੇ ਹਰਭਜਨ ਸ਼ੇਰਾ ਦਾ ਨਾਮ ਆਸਮਾਨ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ। ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ ‘ਚ ਹਰਭਜਨ ਸ਼ੇਰਾ ਨੇ ਮੁੜ ਵਾਪਸੀ ਕੀਤੀ ਅਤੇ ਲੋਕਾਂ ਦੀਆਂ ਨਜ਼ਰਾਂ ‘ਚ ਆਏ ਹਨ। ਪਰ ਹੁਣ ਹਰਭਜਨ ਸ਼ੇਰਾ ਮਿਊਜ਼ਿਕ ਦੀ ਦੂਸਰੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ।ਹਰਭਜਨ ਸ਼ੇਰਾ ਦੀ ਇਸ ਦੂਜੀ ਪਾਰੀ ਨੂੰ ਦੇਖਣਾ ਹੋਵੇਗਾ ਦਰਸ਼ਕਾਂ ਦਾ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।
ਹੋਰ ਵੇਖੋ :ਹਰਭਜਨ ਮਾਨ ਦੀ ਫਿਲਮ ਪੀ.ਆਰ. 'ਚ ਫੀਮੇਲ ਲੀਡ ਰੋਲ 'ਚ ਨਜ਼ਰ ਆਵੇਗੀ ਇਹ ਖੂਬਸੂਰਤ ਅਦਾਕਾਰਾ, ਸੈੱਟ ਤੋਂ ਸਾਹਮਣੇ ਆਈ ਤਸਵੀਰ
View this post on Instagram