ਸਾਊਥ ਸੁਪਰਸਟਾਰ ਵਿਕਰਮ ਦੇ ਬੇਟੇ ਨੇ ਜਾਰੀ ਕੀਤਾ ਪਿਤਾ ਦਾ ਹੈਲਥ ਅਪਡੇਟ, ਦਿਲ ਦਾ ਦੌਰਾ ਪੈਣ ਦੀਆਂ ਖਬਰਾਂ ਨੂੰ ਦੱਸਿਆ ਝੂਠਾ

By  Pushp Raj July 9th 2022 04:11 PM -- Updated: July 9th 2022 05:25 PM

Vikram Chiyaan hospitalised: ਸਾਊਥ ਫਿਲਮਾਂ ਦੇ ਸੁਪਰ ਸਟਾਰ ਤੇ ਮਸ਼ਹੂਰ ਤਾਮਿਲ ਅਦਾਕਾਰ ਵਿਕਰਮ ਚਿਆਨ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਸੀ ਕਿ ਵਿਕਰਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹੁਣ ਵਿਕਰਮ ਦੇ ਬੇਟੇ ਆਪਣੇ ਪਿਤਾ ਦਾ ਹੈਲਥ ਅਪਡੇਟ ਜਾਰੀ ਕੀਤਾ ਹੈ।

image From instagram

ਬੀਤੇ ਦਿਨ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਵਿਕਰਮ ਨੂੰ ਚੇਨਈ ਦੇ ਕਾਵੇਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਕਈ ਮੀਡੀਆ ਰਿਪੋਰਟਸ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਹੈ। ਹਲਾਂਕਿ ਹੁਣ ਵਿਕਰਮ ਦੇ ਬੇਟੇ ਇਨ੍ਹਾਂ ਖਬਰਾਂ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਵਿਕਰਮ ਦੇ ਬੇਟੇ ਨੇ ਪਿਤਾ ਦਾ ਹੈਲਥ ਅਪਡੇਟ ਜਾਰੀ ਕਰਦੇ ਹੋਏ ਅਦਾਕਾਰ ਨੂੰ ਹਾਰਟ ਅਟੈਕ ਆਉਣ ਦੀਆਂ ਖ਼ਬਰਾਂ ਨੂੰ ਝੂਠਾ ਕਰਾਰ ਦਿੱਤਾ ਹੈ। ਵਿਕਰਮ ਦੇ ਬੇਟੇ ਧਰੂਵ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਸਬੰਧੀ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਧਰੂਵ ਨੇ ਪਿਤਾ ਨੂੰ ਹਾਰਟ ਅਟੈਕ ਹੋਣ ਦੀਆਂ ਸਾਰੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਗਿਆ ਹੈ।

ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ, ਧਰੂਵ ਨੇ ਲਿਖਿਆ, "ਪਿਆਰੇ ਫੈਨਜ਼ ਅਤੇ ਸ਼ੁਭਚਿੰਤਕ ਅੱਪਾ ਨੂੰ ਸੀਨੇ ਵਿੱਚ ਹਲਕਾ ਦਰਦ ਸੀ, ਜਿਸ ਲਈ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਪਰ ਉਨ੍ਹਾਂ ਨੂੰ ਦਿਲ ਦਾ ਦੌਰਾ ਨਹੀਂ ਪਿਆ, ਜਿਵੇਂ ਕਿ ਝੂਠੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ। ਅਸੀਂ ਇਨ੍ਹਾਂ ਅਫਵਾਹਾਂ ਨੂੰ ਸੁਣ ਕੇ ਦੁਖੀ ਹਾਂ। ਅਭਿਨੇਤਾ ਦੇ ਬੇਟੇ ਨੇ ਅੱਗੇ ਲਿਖਿਆ ਕਿ ਇਹ ਕਿਹਾ ਜਾ ਰਿਹਾ ਹੈ, ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਪਰਿਵਾਰ ਵੀ ਇਸ ਸਮੇਂ ਨਿੱਜਤਾ ਦਾ ਧਿਆਨ ਰੱਖੋ। ਚਿਆਂ ਵਿਕਰਮ ਪਹਿਲਾਂ ਨਾਲੋਂ ਠੀਕ ਹਨ।"

image From instagram

ਹੋਰ ਪੜ੍ਹੋ: ਸਾਊਥ ਸੁਪਰਸਟਾਰ ਵਿਕਰਮ ਜ਼ੇਰੇ ਇਲਾਜ ਹਸਪਤਾਲ 'ਚ ਭਰਤੀ, ਦਿਲ ਦਾ ਦੌਰਾ ਪੈਣ ਦੀ ਅਫਵਾਹ

ਧਰੂਵ ਨੇ ਅੱਗੇ ਲਿਖਿਆ ਕਿ, ਉਨ੍ਹਾਂ ਨੂੰ ਵੀ ਇੱਕ ਦਿਨ ਵਿੱਚ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਬਿਆਨ ਸਾਰਿਆਂ ਨੂੰ ਸਪੱਸ਼ਟਤਾ ਅਤੇ ਵਿਸ਼ਵਾਸ ਪ੍ਰਦਾਨ ਕਰੇਗਾ ਤਾਂ ਜੋ ਇਨ੍ਹਾਂ ਝੂਠੀਆਂ ਅਫਵਾਹਾਂ ਨੂੰ ਰੋਕਿਆ ਜਾ ਸਕੇ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਪੋਨੀਯਿਨ ਸੇਲਵਨ 1 ਨੂੰ ਲੈ ਕੇ ਚਰਚਾ 'ਚ ਹੈ। ਹਾਲ ਹੀ 'ਚ ਇਸ ਫਿਲਮ ਦਾ ਟੀਜ਼ਰ ਪੰਜ ਭਾਸ਼ਾਵਾਂ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

ਮਣੀ ਰਤਨਮ ਵੱਲੋਂ ਨਿਰਦੇਸ਼ਤ ਫਿਲਮ 'ਪੋਨੀਅਨ ਸੇਲਵਨ ਪਾਰਟ 1' ਤੋਂ ਵਿਕਰਮ ਦਾ ਇੱਕ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਇਹ ਫਿਲਮ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਮੈਗਨਮ ਓਪਸ 'ਪੋਨੀਅਨ ਸੇਲਵਨ ਪਾਰਟ-1' ਵਿੱਚ ਸਾਊਥ ਸੁਪਰਸਟਾਰ ਵਿਕਰਮ ਤੋਂ ਇਲਾਵਾ ਜੈਮ ਰਵੀ, ਕਾਰਤੀ ਤ੍ਰਿਸ਼ਾ, ਸਰਥ ਕੁਮਾਰ, ਪ੍ਰਕਾਸ਼ ਰਾਜ, ਸੋਭਿਤਾ ਧੂਲੀਪਾਲਾ, ਵਿਕਰਮ ਪ੍ਰਭੂ ਅਤੇ ਐਸ਼ਵਰਿਆ ਰਾਏ ਬੱਚਨ ਮੁੱਖ ਭੂਮਿਕਾਵਾਂ 'ਚ ਹਨ।

image From instagram

ਹੋਰ ਪੜ੍ਹੋ: ਇੰਗਲੈਂਡ ਦੇ ਕ੍ਰਿਕਟਰ ਲਿਆਮ ਲਿਵਿੰਗਸਟੋਨਵ ਨੇ ਪੱਟ 'ਤੇ ਥਾਪੀ ਮਾਰ ਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ

ਇਸ ਫਿਲਮ ਦੀ ਸ਼ੂਟਿੰਗ ਹੈਦਰਾਬਾਦ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਕੀਤੀ ਗਈ ਹੈ। ਮਣੀ ਰਤਨਮ ਲੰਬੇ ਸਮੇਂ ਤੋਂ ਫਿਲਮ ਦੀ ਤਿਆਰੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਫਿਲਮ ਇਸ ਸਾਲ 30 ਸਤੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ।

ਵਿਕਰਮ ਨੂੰ ਚਿਆਂ ਵਿਕਰਮ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਮ ਕੈਨੇਡੀ ਜੌਨ ਵਿਕਟਰ ਹੈ। ਉਨ੍ਹਾਂ ਨੇ ਕਈ ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਹੈ। ਵਿਕਰਮ ਨੇ ਰਾਸ਼ਟਰੀ ਪੁਰਸਕਾਰ ਸਣੇ ਸੱਤ ਫਿਲਮਫੇਅਰ ਅਵਾਰਡ, ਤਾਮਿਲਨਾਡੂ ਸਟੇਟ ਫਿਲਮ ਅਵਾਰਡ ਜਿੱਤੇ ਹਨ।

 

View this post on Instagram

 

A post shared by Dhruv (@dhruv.vikram)

Related Post