ਗੈਰੀ ਸੰਧੂ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਦਿੱਤਾ ਸੁਨੇਹਾ

By  Shaminder March 30th 2021 03:28 PM -- Updated: March 30th 2021 04:21 PM

ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਗੈਰੀ ਸੰਧੂ ਸ਼ੇਰ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਪਹਿਲਾਂ ਤਾਂ ਗੱਲ ਗੱਲ ‘ਤੇ ਉਸਤਾਦ ਨਾ ਲਿਖਿਆ ਕਰੋ, ਗੈਰੀ ਵੀਰਾ, ਗੈਰੀ ਭਾਜੀ, ਗੈਰੀ ਚਾਚਾ, ਮਾਮਾ, ਤਾਇਆ ਬ੍ਰੋ ਜੋ ਮਰਜ਼ੀ ਬਾਕੀ ਰਹੀ ਗੱਲ ਸ਼ੇਰ ਵਾਲੀ ਟੀ ‘ਤੇ ਹੀ ਸੋਹਣੀਆਂ ਲੱਗਦੀਆਂ, ਕੀ ਪਤਾ ਕਿਹੜੇ ਵੇਲੇ ਦਿਮਾਗ ਫਿਰ ਜਾਵੇ’।

garry Image From Garry Sandhu’s Instagram

ਹੋਰ ਪੜ੍ਹੋ : ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਜੇ ਦੇਵਗਨ ਨੇ ਦਿੱਤੀ ਆਪਣੀ ਸਫਾਈ

Garry Image From Garry Sandhu’s Instagram

ਇਸ ਪੋਸਟ ਦੇ ਜ਼ਰੀਏ ਉਨ੍ਹਾਂ ਨੇ ਗੁੱਝੀ ਗੱਲ ਆਪਣੇ ਪ੍ਰਸ਼ੰਸਕਾਂ ਨੂੰ ਆਖੀ ਹੈ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਨਵੇਂ ਗੀਤ ‘ਚ ਨਜ਼ਰ ਆਉਣ ਵਾਲੇ ਹਨ ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਬਾਲੀਵੁੱਡ ਫ਼ਿਲਮਾਂ ‘ਚ ਵੀ ਕਈ ਗੀਤ ਆਏ ਹਨ ।

Garry Sandhu Image From Garry Sandhu’s Instagram

ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦੀ ਜੋੜੀ ਨੂੰ ਪੰਜਾਬੀ ਇੰਡਸਟਰੀ ‘ਚ ਕਾਫੀ ਪਸੰਦ ਕੀਤਾ ਜਾਂਦਾ ਹੈ । ਦੋਵਾਂ ਨੇ ਇੱਕਠਿਆਂ ਕਈ ਗੀਤ ਦਿੱਤੇ ਹਨ ।

 

View this post on Instagram

 

A post shared by Garry Sandhu (@officialgarrysandhu)

Related Post