ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਜੇ ਦੇਵਗਨ ਨੇ ਦਿੱਤੀ ਆਪਣੀ ਸਫਾਈ

Written by  Rupinder Kaler   |  March 30th 2021 02:42 PM  |  Updated: March 30th 2021 02:42 PM

ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਜੇ ਦੇਵਗਨ ਨੇ ਦਿੱਤੀ ਆਪਣੀ ਸਫਾਈ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਕੁਝ ਲੋਕਾਂ ਦਾ ਝਗੜਾ ਹੁੰਦਾ ਦਿਖਾਈ ਦੇ ਰਿਹਾ ਹੈ । ਵੀਡੀਓ ਨੂੰ ਲੈ ਕੇ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਇਸ ਵੀਡੀਓ ਵਿੱਚ ਮਸ਼ਹੂਰ ਬੌਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਕੁੱਟ ਮਾਰ ਹੋ ਰਹੀ ਹੈ । ਇਹ ਵੀਡੀਓ ਦਿੱਲੀ ਦਾ ਦੱਸਿਆ ਜਾ ਰਿਹਾ ਹੈ ।

Ajay Devgn Gears Up For Yash Raj Films Next image from ajay-devgn's instagram

ਹੋਰ ਪੜ੍ਹੋ :

ਪ੍ਰਸਿੱਧ ਪੰਜਾਬੀ ਕੁਮੈਂਟਰ ਹਰਵਿੰਦਰ ਰਿਆੜ ਦਾ ਹੋਇਆ ਦਿਹਾਂਤ, ਗਾਇਕ ਹਰਜੀਤ ਹਰਮਨ ਅਤੇ ਬੱਬੂ ਮਾਨ ਨੇ ਦਿਹਾਂਤ ‘ਤੇ ਜਤਾਇਆ ਦੁੱਖ

Ajay Devgn To Play A Freedom Fighter For His Next Film. Know The Deets Here image from ajay-devgn's instagram

ਇਸ ਵੀਡੀਓ ਨੂੰ ਵਾਇਰਲ ਹੁੰਦੇ ਦੇਖ ਅਜੇ ਦੇਵਗਨ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ । ਉਹਨਾਂ ਟਵੀਟ ਕਰਦੇ ਹੋਏ ਲਿਖਿਆ ਹੈ "ਲੱਗਦਾ ਹੈ ਕਿ ਮੇਰਾ ਕੋਈ 'ਡੁਪਲੀਕੇਟ' ਮੁਸ਼ਕਲ ਵਿੱਚ ਫਸ ਗਿਆ। ਮੈਨੂੰ ਇਸ ਸਬੰਧੀ ਕਾਫੀ ਫੋਨ ਆ ਰਹੇ ਹਨ। ਬਸ ਸਪੱਸ਼ਟ ਕਰ ਦੇਵਾਂ, ਮੈਂ ਕਿਤੇ ਵੀ ਟ੍ਰੈਵਲ ਨਹੀਂ ਕੀਤਾ।

ਮੇਰੇ ਬਾਰੇ ਕਿਸੇ ਵੀ ਕੁੱਟਮਾਰ ਜਾਂ ਲੜਾਈ ਝਗੜੇ ਸਬੰਧੀ ਇਹ ਸਾਰੀਆਂ ਰਿਪੋਰਟਾਂ ਬੇਬੁਨਿਆਦ ਹਨ। ਹੋਲੀ ਮੁਬਾਰਕ.." ਪਰ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਅਜੇ ਦੇਵਗਨ ਦੀ ਇਸ ਲਈ ਕੁੱਟਮਾਰ ਹੋਈ ਹੈ ਕਿਉਂਕਿ ਖੇਤੀ ਬਿੱੱਲਾਂ ਨੂੰ ਲੈ ਕੇ ਉਹ ਕਿਸਾਨਾਂ ਦਾ ਸਾਥ ਦੇਣ ਦੀ ਬਜਾਏ ਸਰਕਾਰ ਦੀ ਹਿਮਾਇਤ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network